ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 21, 2017

Shayri De Rang - Anmol Guneanvi

ਜੇ ਖੁਦ ਨੂੰ ਸ਼ਾਇਰੀ ਦੇ ਰੰਗ ਵਿਚ ਰੰਗਣਾ ਏ.
ਪੈਦਾ ਹਾਸਿਆ ਨੂੰ ਸੂਲੀ ਟੰਗਣਾ ਏ.
ਦਿਲਬਰ ਤੇ ਉਸਦੇ ਵਾਦੇ ਸਾਰਿਆ ਨੂੰ.
ਕੁਝ ਪੂਰਿਆ ਨੂੰ ਤੇ ਕੁਝ ਲਾਰਿਆ ਨੂੰ.
ਸੱਜਣ ਦੀਆ ਅੱਖਾ ਨੂੰ ਤੇ ਉਸਦੇ ਵਾਂਲਾਂ ਨੂੰ.
ਉਸਦੀਆ ਵਫਾ ਤੇ ਉਸਦੀਆ ਚਾਲਾ ਨੂੰ.
ਮਹਿਰਮ ਦੀਆ ਬਦਲੀਆ ਹੋਇਆ ਨਜਰਾ ਨੂੰ.
ਕੁਝ ਉਸ ਵਾਲੋ ਘਟੀਆਂ ਕਦਰਾ ਨੂੰ.
ਬੁੱਲ੍ਹੀਆ ਤੇ ਉਸਦੇ ਹਾਸੇ ਨੂੰ.
ਜਿੰਦਗੀ ਦਾ ਬਣਾਇਆ ਜੋ ਉਸਨੇ ਤਮਾਸ਼ੇ ਨੂੰ.
ਆਪਣੇ ਜਾਨ ਤੋ ਪਿਆਰੇ ਦਾ ਮੋਢਾ ਜਦ ਗੈਰਾ ਨਾਲ ਖਹਿੰਦਾ ਏ.
ਕਿਵੇ ਦਿਲ ਤੇ ਪੱਥਰ ਰੱਖਣਾ ਪੈਂਦਾ ਏ.
ਇਹ ਸਭ ਕੁਝ ਚੇਤੇ ਰੱਖਣਾ ਪੈਂਦਾ ਏ.
"ਅਨਮੋਲ" ਇਹ ਸਭ ਕੁਝ ਚੇਤੇ ਰੱਖਣਾ ਪੈਂਦਾ ਏ.
ਅਨਮੋਲ ਗੋਨਿਆਣਵੀ

No comments:

Post a Comment