ਝਲਕ ਜਿੰਦਗੀ ਦੀ ਵਰਕਿਅਾਂ ੳੁਤੇ ਵਾਹ ਦਿੰਦੇ ਹਾਂ,
ਸੱਪ ਦੇ ਵਾਂਗ ਕੰਝ ਵਰਕਿਅਾਂ ੳੁਤੇ ਲਾਹ ਦਿੰਦੇ ਹਾਂ,
ੳੁੱਜੜੇ ਦਿਲ ਵਿਚ ਦੀਵਾ ੲਿਕ ਬਾਲ ਕੇ ਧਰ ਦਿੰਦੇ ਹਾਂ,
ਤਸਵੀਰ ਤੇਰੀ ਵਿਚ ਰੰਗ ਪਿਅਾਰ ਦਾ ਭਰ ਦਿੰਦੇ ਹਾਂ,
ਯਾਦਾਂ ਦੀ ਲਾਸ਼ ਤੇ ਬਹਿ ਕੇ ਸੁੱਤੀ ਕਲਾ ਜਗਾ ਦਿੰਦੇ ਹਾਂ,
ਬਿੜ੍ਹਕ ਤੇਰੀ ਕੋੲੀ ਨਾ ਅਾਵੇ ਦੁਹਾੲੀਅਾਂ ਪਾ ਦਿੰਦੇ ਹਾਂ,
ਖੱਟੇ ਮਿੱਠੇ ਮਿਹਣੇ ਦੇ ਕੇ ਹਵਾੜ ਦਿਲ ਦੀ ਕੱਢ ਦਿੰਦੇ ਹਾਂ,
ਅੱਖਾਂ ਮੋਕਲੀਅਾਂ ਕਰਕੇ ਚੇਤਿਅਾਂ ਨੂੰ ਚੂੰਢੀ ਵੱਢ ਦਿੰਦੇ ਹਾਂ,
ਬਾਵਾ ਮਿੱਟੀ ਦਾ ਬਣਾ ਕੇ ਬਾਤਾਂ ਤੇਰੀਅਾਂ ਪਾ ਦਿੰਦੇ ਹਾਂ,
ਹੁੰਗਾਰੇ ਤੇਰੇ ਦੀ ੳੁਡੀਕ ਵਿਚ ੳੁਮਰਾਂ ਲੰਘਾਂ ਦਿੰਦੇ ਹਾਂ
ਰੱਬ ਅਾਪਣਾ ਤੈਨੂੰ ਬਣਾ ਕੇ ਜਿੰਦ ਨੂੰ ਲੇਖੇ ਲਾ ਦਿੰਦੇ ਹਾਂ,
ਸੈਣੀ ਕਮਲੇ ਬਣ ਕੇ ਅਾਪੇ ਨੂੰ ਹੀ ਭੁੱਲੇਖੇ ਪਾ ਦਿੰਦੇ ਹਾਂ,
No comments:
Post a Comment