ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 7, 2017

Khara Pani - Deepa Gill

....ਖਾਰਾ ਪਾਣੀ....
ਅੱਖੀਅਾ ਦੇ ਖਾਰੇ
ਪਾਣੀ ਦੀ ਕਹਾਣੀ
ਪਿਅਾਸ ਬੁਝੀ ਨਹੀਓ
ਅਜੇ ਮਰਜਾਣੀ....
ਵਗਦੇ ਨੇ ਹੰਝੂ
ਜਿਵੇਂ ਟਿੰਡਾ ਵਿਚੋ ਪਾਣੀ
ਬੰਜਰ ਜਮੀਨ ਵਾਂਗੂ
ਚੁੱਪ ਬੈਠੇ ਹਾਂ
ਕਿਤੋ ਵਰਸੇ ੳੁਹ ਬਣ
ਮੀਹ ਮਰ ਜਾਣੀ......
ੳੁਹਨੂੰ ਦੇਖੀ ਜਾਵਾਂ
ਯਾਦਾਂ ਦੇ ਸਹਾਰੇ
ਇਕਾਂਤ ਜਦੋਂ ਬੈਠਾ
ਚੜ ਕੇ ਚੁਬਾਰੇ
ਖੁੱਲਦੀ ਹੁੰਦੀ ਸੀ
ੳੁਹਦੇ ਦਰ ਵੱਲ
ਬੰਦ ਹੋਈ ੳੁਹ
ਚੁਬਾਰੇ ਵਾਲੀ ਬਾਰੀ.....
ਨਿਭਦੇ ਹਾਂ
ਅੱਜ ਵੀ ਪਲ ਭਰ ਦੇ
ਰਿਸਤੇ ਨਾਲ
ਜੋ ਸੁਰੂ ਕੀਤਾ
ਸੀ ੳੁਹਨੇ
ਕੱਚੀ ੳੁਮਰੇ
ਕਰ ਨਦਾਨੀ.....
ਮੌਤੋਂ ਲੰਬੀ ੳੁਡੀਕ
ੳੁਹਦੇ ਅਾੳੁਣ ਦੀ
ਦੀਦ ਏ ਤਿਅਾਈ
ੳੁਹਦੇ ਦਰਸਨ ਪਾੳੁਣ ਦੀ
ਕਦੋਂ ਮੁੱਕੇ ਇਹੇ ਅਾਸ
'ਗਿੱਲ' ਬਣੇ ੳੁਹਦਾ ਹਾਣੀ....
......ਦੀਪਾ ਗਿੱਲ.....
9417895063 ਨਥਾਣਾ....

No comments:

Post a Comment