ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 8, 2017

Ghut Ke Jafi Paa - Manmohan Kaur

ਘੁੱਟ ਕੇ ਜਫ਼ੀ ਪਾ ਵੇ ਅੜਿਆ,
ਘੁੱਟ ਕੇ ਜਫ਼ੀ ਪਾ !!
ਸਰਹੱਦਾਂ ਦੀ ਕਰ ਨਾ ਪੑਵਾਹ ਵੇ ਅੜਿਆ ,
ਘੁੱਟ ਕੇ ਜਫ਼ੀ ਪਾ..!!
ਗਿੱਲੇ ਸ਼ਿਕਵੇ ਭੁੱਲਾ ਵੇ ਅੜਿਆ ,
ਘੁੱਟ ਕੇ ਜਫ਼ੀ ਪਾ !!
ਜਰਮਨ ਵਾਂਙੂੰ ਹੱਦਾਂ ਢਾਹ ਵੇ ਅੜਿਆ,
ਘੁੱਟ ਕੇ ਜਫ਼ੀ ਪਾ!!
ਪਿੱਤਰਾਂ ਦੀ ਧਰਤ ਤੇ ਆ ਵੇ ਅੜਿਆ,
ਘੁੱਟ ਕੇ ਜਫ਼ੀ ਪਾ!!
ਨਾ ਕੋਈ ਹਿੰਦੂ ਨਾ ਮੁਸਲਮਾਨ ਵੇ ਅੜਿਆ,
ਘੁੱਟ ਕੇ ਜਫ਼ੀ ਪਾ !!
ਗੰਦੀਆਂ ਚਾਲਾਂ ਹੋਣ ਫ਼ਨਾ ਵੇ ਅੜਿਆ,
ਘੁੱਟ ਕੇ ਜਫ਼ੀ ਪਾ!!
ਮਿਲਾਪ ਦਾ ਸੁਫ਼ਨਾ ਪੂਰਾ ਹੋਵੇ ਵੇ ਅੜਿਆ,
ਘੁੱਟ ਕੇ ਜਫ਼ੀ ਪਾ!!
ਰੋਂਦਾ ਸਾਰਾ ਪੰਜਾਬ ਵੇ ਅੜਿਆ,
ਘੁੱਟ ਕੇ ਜਫ਼ੀ ਪਾ!!
ਮਨਮੋਹਨ.....

No comments:

Post a Comment