ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 7, 2017

Kavita - Adeeb Ravi

ਲੁਧਿਅਾਣੇ ਬੱਸ ਅੱਡੇ ਬੈਠੇ ਨੂੰ
ੲਿਕ ਮਾਸੂਮ ਜਿਹੀ ਬਾਲੜੀ
ਅਾ ਕੇ ਕਹਿੰਦੀ..
ਵੀਰੇ ਪੰਜ ਰੁਪੲੇ ਦੇ ਦੇ
ਰੱਬ ਤੇਰੀ ਜੋੜੀ ਬਣਾੳੁ
ਮੈਂ ਹਾਸੇ ਵਿਚ ਕਿਹਾ..
ਭੈਣੇ ਜੋੜੀ ਤਾਂ ਬਣ ਜਾੳੁ
ਭਾਬੀ ਦੇ ਸੂਰਮਾਂ ਪਾੳੁਣ ਅਾ ਜਾਂੲੀ,
ਤਾਂ ਕਿ ਤੇਰੀ ਭਾਬੀ ਨੂੰ ਮੈਂ ਕਹਿ ਸਕਾਂ
ਕਿ ੲਿਸ ਬਾਲੜੀ ਦੀ
ਦੁਅਾ ਨਾਲ ਮਿਲੇ ਹਾਂ ਅਸੀ।
ੳੁਹ ਵਿਚਾਰੀ ਹੱਸ ਕੇ ਕਹਿੰਦੀ..
ਚੱਲ ਫੇ ਦੇ ਪੰਜ ਰੁਪੲੇ,
ਮੈਂ ਕਿਹਾ ਪੈਸੇ ਨਹੀ ਮੁੰਹੋ ਬੋਲ ਕੀ ਖਾੲੇਂਗੀ ?
ੳੁਸਨੇ ਸਾਹਮਣੇ ਪੲੇ ਸਮੋਸਿਅਾਂ ਵੱਲ
ੲਿਸ਼ਾਰਾ ਕਰ ਦਿੱਤਾ,
ਨਾਲੇ ਕਹਿੰਦੀ ਮੇਰੇ ਨਾਲ ਮੇਰਾ ਭਰਾ ਵੀ ੲੇ
ੳੁਸਨੂੰ ਵੀ ਖਵਾਦੇਂਗਾ ?
ਮੈਂ ਕਿਹਾ ਹਾਂ ਖਵਾ ਦਿਅਾਗਾਂ,
ੳੁਹ ਸਮੋਸੇ ਖਾਣ ਤੋਂ ਬਾਅਦ ਵੀ
ਦੁਅਾਵਾਂ ਹੀ ਦਿੰਦੇ ਰਹੇ,
ੳੁਸਨਾਂ ਦੇ ਚਿਹਰੇ ਮੁਸਕਾਨ 'ਤੇ
ਮਾਸੂਮੀਅਤ ਨੇ ਮੇਰਾ ਦਿਨ ਖੁਸ਼ੀਅਾਂ
ਨਾਲ ਭਰ ਦਿੱਤਾ।
- ਅਦੀਬ ਰਵੀ

No comments:

Post a Comment