ਕੌਣ ਹਾਂ ਮੈਂ ਤੇ ਕਿੱਥੋੰ ਆਇਆ
ਕਿੱਥੇ ਜਾਵਾਂਗਾ ਜ਼ਿੰਦਗੀ ਕੱਟ ਕੇ
ਪ੍ਰਸ਼ਨ ਉੱਠ ਜਾਂਦਾ ਅਧੇੜ ਉਮਰੇ
ਜਾਣਨ ਨੂੰ ਅੰਦਰਲੇ ਸਿਆਹ ਵਲਵਲੇ
ਜਿਓਂ ਜਿਓਂ ਤੜਪ ਏਹ ਵੱਧਦੀ ਜਾਂਦੀ
ਤਿਉਂ ਇੱਛਾ ਜੀਣ ਦੀ ਘੱਟਦੀ ਜਾਂਦੀ
ਮੁੱਕਦੀ ਉਮਰ ਦੇ ਪਲਾਂ ਛਿਣਾਂ ਚੋੰ
ਲੱਭ ਜਾਏ ਓੁਹ ਚਮਕੀਲੀ ਚਿੰਗਾਰੀ
ਜੋ ਲਿਜਾਵੇ ਦੂਰ ਦੇਸ਼ ਗ਼ੈਬੀ ਸ਼ਕਤੀ ਦੇ
ਜਿੱਥੇ ਭੇਦ ਰੂਹਾਂ ਦੇ ਲੁੱਕੇ ਹੋਏ ਨੇ
ਜਿੱਥੇ ਕਰਮਾਂ ਦੇ ਲੇਖੇ ਜੋਖੇ ਕਰਕੇ
ਦੇਹ ਸੁੱਟ ਦੇੰਦੇ ਧਰਤ ਤੇ ਨੇ
ਮਿਲਦਾ ਉੱਥੋੰ ਦੇਸ਼ ਨਿਕਾਲਾ
ਕਿ ਧਰਤੀ ਤੇ ਜਾ ਕੇ ਜੀਅ ਮਰ ਲਵੋ
ਕੱਟ ਕੇ ਸਬੰਧਾਂ ਤੇ ਕਰਮਾਂ ਦੇ ਤਾਣੇ ਬਾਣੇ
ਆਪਣੀ ਅਸਲੀ ਸ਼ਖਸੀਅਤ ਨੂੰ ਘੜ ਲਵੋ
...ਗੁਰਮੀਤ ਸਚਦੇਵਾ...
No comments:
Post a Comment