ਦੁੱਖਾਂ ਪਾਇਆ ਜਾਲ ਸੁਖ ਆਵੇ ਨਾ ਕਰੀਬ ਵੇ
ਵੱਸਦੀ ਨਾ ਗੱਲ ਦੱਸ ਕਰੀਏ ਕੀ ਪੁੱਤ
ਸਾਡੀ ਕਿਸਮਤ ਖੋਟੀ,
ਅੱਧੀ ਰਾਤੀਂ ਕਰਕੇ ਕਮਾਈ ਤੇਰਾ ਬਾਪੂ ਆਉਂਦਾ
ਫੇਰ ਕਿਤੇ ਹੁੰਦੀ ਆ ਨਸੀਬਾਂ ਵਿੱਚ ਰੋਟੀ !
ਯਾਦ ਹੋਣਾ ਤੈਨੂੰ ਵੇ ਤੂੰ ਆਖਦਾ ਹੁੰਦਾ ਸੀ
ਵੱਡਾ ਹੋ ਕੇ ਸਾਰੇ ਦਿਨ ਬਦਲਾਊਂਗਾ ,
ਜਿੰਨਾ ਥਾਵਾਂ ਉੱਤੇ ਅੱਜ ਮਿੱਟੀ ਦੀਆਂ ਕੰਧਾਂ
ਇੰਨਾ ਥਾਵਾਂ ਤੇ ਚੁਬਾਰੇ ਮਾਏ ਪਾਊਂਗਾ !
ਨਿੱਕਾ ਜਿਹਾ ਮੂੰਹ ਤੇਰਾ ਵੱਡੀਆਂ ਸੀ ਗੱਲਾਂ
ਜਦੋ ਉਮਰ ਸੀ ਛੋਟੀ ,
ਅੱਧੀ ਰਾਤੀਂ ਕਰਕੇ ਕਮਾਈ ਤੇਰਾ ਬਾਪੂ ਆਉਂਦਾ
ਫੇਰ ਕਿਤੇ ਹੁੰਦੀ ਆ ਨਸੀਬਾਂ ਵਿੱਚ ਰੋਟੀ !
ਕਰਨ ਕਮਾਈਆਂ ਪੁੱਤ ਮਾਨਣ ਜਵਾਨੀਆਂ ਨੂੰ
ਬੜਾ ਹੁੰਦਾ ਮਾਪਿਆਂ ਨੂੰ ਮਾਣ ਵੇ,
ਚਾਰ ਦਿਨ ਜ਼ਿੰਦਗੀ ਦੇ ਲੰਘਣ ਸੌਖਾਲੇ
ਕਿਤੇ ਇੰਝ ਹੀ ਨਾ ਮੁੱਕਣ ਪ੍ਰਾਣ ਵੇ!
"ਲੋਹਾਰਕੇ" ਦੇ ਵਿੱਚ ਸਾਡੀ ਸ਼ਾਨ ਤੂੰ ਵਧਾ ਦੇ
"ਨਿੰਮੇ" ਸੋਚ ਮਾੜੀ ਮੋਟੀ ,
ਅੱਧੀ ਰਾਤੀਂ ਕਰਕੇ ਕਮਾਈ ਤੇਰਾ ਬਾਪੂ ਆਉਂਦਾ
ਫੇਰ ਕਿਤੇ ਹੁੰਦੀ ਆ ਨਸੀਬਾਂ ਵਿੱਚ ਰੋਟੀ !!
No comments:
Post a Comment