ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 27, 2017

Ambian - Sukhwant Gill

( ਅੰਬੀਆਂ )
ਮਸਾਂ ਮਸਾਂ ਲੱਗੀਆਂ ਨੇ
ਅੰਬਾਂ ਨੂੰ ਅੰਬੀਆਂ
ਟੁੁਕ ਟੁਕ ਤੋਤੇ ਸੁਟੀ ਜਾਣ
ਲੈਣੀਆਂ ਨਹੀ ਕਿਸੇ ਮਾਂਏਂ
ਟੁਕੀਆਂ ਇਹ ਅੰਬੀਆਂ
ਕਰ ਗਏ ਨੇ ਤੋਤੇ
ਇਨ੍ਹਾਂ ਅੰਬੀਆਂ ਞਰਾਨ
ਮਾਰ ਨੀ ਗੁਲੇਲਾ ਮਾਂਏਂ
ਇਹਨਾਂ ਭੈੜੇ ਤੋਤਿਆਂ ਨੂੰ
ਲੁਕ ਲੁਕ ਅੰਬੀਆਂ ਨੂੰ ਝਾਕਦੇ
ਤਿਖੀਆਂ ਨੇ ਲਾਲ ਲਾਲ
ਚੁੰਝਾਂ ਮਾਂਏਂ ਇਹਨਾਂ ਦੀਆਂ
ਟਿਰ ਟਿਰ ਕਰਕੇ ਪਟਾਕਦੇ
ਕਿਥੋਂ ਆਏ ਉੱਡ ਉੱਡ
ਬਾਗਾਂ ਵਿਚ ਤੋਤੇ ਮਾਂਏਂ
ਖੌਫ ਨਹੀਉ ਰਤਾ ਵੀ ਇਹ ਖਾਂਵਦੇ
ਲੁਕ ਛਿੱਪ ਜਾਂਦੇ ਇਹ ਤਾਂ
ਪੱਤਿਆਂ ਦੇ ਉਹਲੇ ਮਾਂਏਂ
ਬਾਗਾਂ ਦੇ ਮਾਲੀ ਭਾਂਵੇਂ
ਮਾਰਕੇ ਗੁਲੇਲੇ ਨੇ ਉੱਡਾਵਂਦੇ
ਛੱਡ ਦੇ ਨਹੀ ਖਹਿੜਾ ਤੋਤੇ
ਵੇਖ ਮਾਂਏਂ ਅੰਬੀਆਂ ਨੂੰ
ਬਦੋ ਬਦੀ ਇਹ ਤਾਂ ਟੁਕੀ ਜਾਣ
ਮਾਰਿਆਂ ਗੁਲੇਲੇ ਵੀ ਨਹੀ
ਰੁੱਕ ਦੇ ਇਹ ਤੋਤੇ ਮਾਂਏਂ
ਲਿਆਂਦਾ ਇਹਨਾਂ ਕਿੰਨਾਂ ਈ ਤੁਫਾਨ

No comments:

Post a Comment