ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 27, 2017

Den Rabb Di - Surinder Saini

ਦੇਣ ਰੱਬ ਦੀ ਹੁੰਦੀ ੳੁਹ ਜਿਹੜੇ ਮਰਜ਼ੀ ਰਾਹ ਤੇ ਪਾੲੀ ਜਾਵੇ,
ਭੁੱਖਾ ਹੀ ਭੁੱਖਿਅਾ ਨੰਗਿਅਾਂ ਦੇ ਹੱਥੋਂ ਖੋਹ ਖੋਹ ਕੇ ਖਾੲੀ ਜਾਵੇ,
ਅੰਨ੍ਹੀ ਖੱਟੀ ਵਿਚ ਕੋੲੀ ਕੋਠੀਅਾਂ ਅਾਲੀਸ਼ਾਨ ਬਣਾੲੀ ਜਾਵੇ,
ਧੀਅਾਂ ਪੁੱਤਾਂ ਦੇ ਵਿਅਾਹਾਂ ੳੁਤੇ ਕਰੋੜਾਂ ਰੂਪੲੀੲੇ ਲਾੲੀ ਜਾਵੇ ,
ਲੈ ਕੇ ਡਿਗਰੀਅਾਂ ਮੁੱਲ ਕੋੲੀ ਅਫਸਰੀ ਦਾ ਰੋਹਬ ਪਾੲੀ ਜਾਵੇ,
ਦੋ ਦੋ ਵਾਰ ਦਸਵੀਂ ਫੇਲ੍ਹ ਹੋੲੇ ਕੁਰਸੀ ਮੰਤਰੀ ਦੀ ਚਲਾੲੀ ਜਾਵੇ,
ਕੋੲੀ ਵੇਚ ਵੇਚ ਕੇ ਜ਼ਮੀਨਾਂ ਦੌੜਾਂ ਵਲਾੲਿਤ ਦੀਅਾਂ ਲਾੲੀ ਜਾਵੇ,
ਕੋੲੀ ਲੁੱਚਿਅਾਂ ਲਫੰਗਿਅਾਂ ਸੰਗ ਅਾਪਣੇ ਘਰ ਸੰਨ੍ਹ ਲਾੲੀ ਜਾਵੇ,
ਕੋੲੀ ਰਿਸ਼ਵਤ ਲੈ ਕੇ ਗਰੀਬ ਗੁਰਬਿਅਾਂ ਦੀ ਛਿੱਲ ਲਾੲੀ ਜਾਵੇ,
ਕੋੲੀ ਨੇਕੀਅਾਂ ਕਰ ਅਾਪਣੀ ਜੇਬ ਚੋਂ ਲੋਕਾਂ ਨੂੰ ਹੱਜ ਕਰਾੲੀ ਜਾਵੇ,
ਦਿਲ ਦਰਿਅਾ ਸਮੰਦਰੋਂ ਡੁੰਘੇ ਕੋੲੀ ੲਿਸ਼ਕ ਚ ਗੋਤੇ ਖਾੲੀ ਜਾਵੇ,
ਸੈਣੀ ਨਾ ਜੀਂੳੁਦੀ ਨਾ ਮੋੲੀ ਬਸ ਦੁਨੀਅਾ ਚ ਸਾਹ ਚਲਾੲੀ ਜਾਵੇ,

No comments:

Post a Comment