ਓਲਡ ਏਜ਼ ਹੋਮ ਦੇ ਖੁੱਲ੍ਹਣ ਨਾਲ, ਬਜ਼ੁਰਗ ਹੁਣ ਘਰ ਦੇ ਇਕ ਕੋਨੇ ਵਿਚ ਨਜ਼ਰ ਅੰਦਾਜ਼ ਹੋਣ ਦੀ ਬਜਾਏ ਇਨ੍ਹਾਂ ਵਿਚ ਰਹਿਣ ਲੱਗ ਪਏ ਹਨ। ਸਾਡੇ ਸ਼ਹਿਰ ਵਿਚ ਵੀ ਜਰਨੈਲੀ ਸੜਕ ਉੱਤੇ ਇਕ ਓਲਡ ਏਜ਼ ਹੋਮ ਖੁੱਲ੍ਹ ਗਿਆ ਹੈ। ਅੱਜ ਇੱਕ ਲੋਕਲ ਕਾਲਜ ਦੇ ਵਿਦਿਆਰਥੀਆਂ ਇਸ ਉਲਡ ਏਜ਼ ਹੋਮ ਵਿੱਚ ਇਹ ਜਾਣਕਾਰੀ ਪ੍ਰਾਪਤ ਕਰਨ ਲਈ ਕਾਲਜ ਦੀ ਗੱਡੀ ਤੇ ਬੈਠ ਰਹੇ ਸਨ ਕਿ ਸਮਾਜ ਅਤੇ ਸਰਕਾਰ ਦੁਆਰਾ ਬਜੁਰਗਾਂ ਦਾ ਸਮਾਜਿਕ ਪਧਰ ਤੇ ਪੁਨਰਵਾਸ ਕਿਸ ਤਰ੍ਹਾਂ ਸੁਧਾਰ ਕੀਤਾ ਜਾ ਰਿਹਾ ਹੈ।
ਇਹ ਓਲਡ ਡੇਜ਼ ਹੋਮ ਉਸ ਵਿਚ ਕੀ ਯੋਗਦਾਨ ਪਾ ਰਿਹਾ ਹੈ। ਸੰਸਥਾ ਤੋਂ ਚਲ ਕੇ ਗੱਡੀ ਓਲਡ ਏਜ਼ ਹੋਮ ਦੇ ਗੇਟ ਤੇ ਆ ਕੇ ਰੁਕ ਗਈ। ਵਿਦਿਆਰਥੀ ਗੱਡੀ ਤੋਂ ਉਤਰ ਕੇ ਓਲਡ ਏਜ਼ ਹੋਮ ਵੱਲ ਵਧੇ ਅਤੇ ਗੇਟ ਦੇ ਨਜ਼ਦੀਕ ਹੀ ਬਣੇ ਦਫਤਰ ਦੇ ਕੋਲ ਪਹੁੰਚਣ ਤੋਂ ਬਾਅਦ ਰੁਕ ਗਏ।
ਰਵਿੰਦਰ ਜੋ ਇਨ੍ਹਾਂ ਵਿਦਿਆਰਥੀਆਂ ਨਾਲ ਆਇਆ ਸੀ, ਦਫਤਰ ਵਿੱਚ ਦਾਖਲ ਹੋਇਆ ਅਤੇ ਕੁਝ ਚਿਰਾਂ ਬਾਅਦ ਕੇਅਰ ਟੇਕਰ ਨਾਲ ਬਾਹਰ ਆ ਕੇ ਵਿਦਿਆਰਥੀਆਂ ਨੂੰ ਵਿਜ਼ਟ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ ਬਾਰੇ ਦੱਸਣ ਲੱਗਾ।
ਇਸ ਤੋਂ ਬਾਅਦ ਰਵਿੰਦਰ ਵਿਦਿਆਰਥੀਆਂ ਨੂੰ ਓਲਡ ਏਜ਼ ਹੋਮ ਦੀ ਵਿਜ਼ਟ ਕਰਾਉਂਦੇ ਹੋਏ ਇਸ ਬਾਰੇ ਦੱਸਣਾ ਸ਼ੁਰੂ ਕੀਤਾ, ਬੜੀਆਂ ਕੋਸ਼ਿਸ਼ਾਂ ਤੇ ਲੋਕਾਂ ਦੀ ਮੱਦਦ ਨਾਲ ਇਹ ਓਲਡ ਏਜ਼ ਹੋਮ ਬਣਾਇਆ ਗਿਆ ਸੀ। ਇਸ ਦੇ ਫਰਸ਼ ਵੀ ਇਸ ਤਰੀਕੇ ਨਾਲ ਬਣਾਏ ਹਨ ਕਿ ਬਜੁਰਗਾਂ ਦੇ ਫਿਸਲਣ ਦੀ ਸੰਭਾਵਨਾ ਨਹੀਂ ਹੈ।
ਇਕ ਕਮਰੇ ਵਿਚ ਟੀ ਵੀ ਤੇ ਕੁਝ ਕੁਰਸੀਆਂ ਅਤੇ ਕੁਝ ਕੁਰਸੀਆਂ ਬਾਹਰ ਲਾਅਨ ਵਿਚ ਰੱਖੀਆਂ ਹੋਈਆਂ ਹਨ। ਚਲਦੇ ਹੋਇਆਂ ਨਾਲ ਨਾਲ਼ ਵਿਦਿਆਰਥੀ ਆਪਣੇ ਚੈੱਕ ਲਿਸਟ ਤੋਂ ਇਲਾਵਾ ਖੁਦ ਦੇ ਮਨ ਵਿਚ ਆਏ ਪ੍ਰਸ਼ਨ ਵੀ ਪੁੱਛ ਰਹੇ ਸਨ।
ਜਦ ਕੇਅਰ ਟੇਕਰ ਨਾਲ ਵਿਦਿਆਰਥੀ ਪੱਚੀ ਨੰਬਰ ਕਮਰੇ ਕੋਲ ਪਹੁੰਚੇ ਤਾਂ ਇੰਝ ਲੱਗਿਆ ਕਿ ਵਿਦਿਆਰਥੀਆਂ ਦੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਉਨ੍ਹਾਂ ਨੂੰ ਮਿਲ ਗਏ ਸਨ, ਪਰ ਕਈ ਸਵਾਲਾਂ ਦੇ ਅਰਥ,ਜੀ ਪੁੱਛੇ ਨਹੀਂ ਜਾ ਸਕਦੇ ਕੇਵਲ ਮਹਿਸੂਸ ਕੀਤੇ ਜਾ ਸਕਦੇ ਹਨ , ਉਨ੍ਹਾਂ ਨੂੰ ਸਮਝ ਨਹੀਂ ਆ ਰਹੇ ਸਨ।
ਰਵਿੰਦਰ, ਜੋ ਪਹਿਲਾਂ ਵੀ ਵਿਦਿਆਰਥੀਆਂ ਨਾਲ ਇਸ ਓਲਡ ਏਜ਼ਹੋਮ ਆਇਆ ਕਰਦਾ ਹੈ ਅਤੇ ਇਸ ਨਾਲ ਪ੍ਰਬੰਧਕੀ ਤੌਰ ਤੇ ਵੀ ਜੁੜਿਆ ਹੋਇਆ ਹੈ, ਉਸ ਨੂੰ ਪਤਾ ਹੈ ਕਿ ਕੁਝ ਸਵਾਲ ਇਨ੍ਹਾਂ ਬੱਚਿਆਂ ਵਲੋਂ ਪੁੱਛੇ ਹੀ ਨਹੀਂ ਜਾ ਸਕੇ ,ਪਰ ਉਨ੍ਹਾਂ ਨੂੰ ਅਜਿਹੇ ਸਵਾਲ ਤਾਂ ਕਰਨੇ ਚਾਹੀਦੇ ਹਨ ,ਇਸ ਲਈ ਮੌਕਾ ਮਿਲਿਆ ਹੋਵੇ ਤਾਂ ਉਸ ਤੋਂ ਪੂਰੀ ਸਮਝ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ , ਇਸੇ ਲਈ ਤਾਂ ਇਹ ਵਿਜਟ ਰੱਖੀ ਹੈ ।
ਫਿਰ ਰਵਿੰਦਰ ਨੇ ਕਮਰੇ ਦੇ ਅੰਦਰ ਵੱਲ ਵਧਦੇ ਹੋਏ ਕਿਹਾ, ਚੱਲ ਚਾਚਾ, “ਇਨ੍ਹਾਂ ਨੂੰ ਆਪਣੀ ਜਵਾਨੀ ਦੇ ਪਿਆਰ ਦੀ ਕਹਾਣੀ ਹੀ ਸੁਣਾ ਦੇ ", "ਨਾ ਪੁੱਛ. ਭਤੀਜੇ" ਬਾਂਹ 'ਤੇ ਲਿਖਿਆ ਨਾਮ ਦਿਖਾਉਂਦੇ ਹੋਏ ਉਸਨੇ ਕਿਹਾ, "ਪਰ ਜਿਹੜਾ ਚਲਾ ਜਾਂਦਾ ਹੈ, ਫਿਰ ਉਮਰ ਭਰ ਉਸ ਦਾ ਮੋਹ ਸ਼ਾਂਤ ਨਹੀਂ ਹੁੰਦਾ।" ਕਿਉਂ,ਤੁਸੀ ਮੈਨੂੰ ਰੋਣ ਲਾ ਦਿੰਦੇ ਹੋ , ਇੱਥੇ ਰਹਿਣ ਤੇ ਯਾਦ ਹੀ ਆਉਂਦੇ ਹਨ, ਆਉਂਦਾ ਕੌਣ ਛੱਡ ਗਿਆ ਨੂੰ ਮਿਲਣ, ਕਹਿੰਦਆਂ ਹੋਇਆਂ ਉਹ ਬੜੇ ਚਾਅ ਨਾਲ ਘਰ ਵਾਲੀ ਦੇ ਬਣਾਏ ਬਿਸਤਰੇ ਚੁੰਮਦੇ ਹੋਏ ਠੀਕ ਕਰਨ ਲੱਗਾ ।“
No comments:
Post a Comment