ਪੰਛੀਆਂ ਨੂੰ ਕਦੇ ਪਾਣੀ ਨਹੀਂ ਸੀ ਪਿਆਇਆ
ਬਿੰਨ ਨਾਗਾ ਪਾਣੀ ਹੁਣ ਪਿਆਉਣ ਲੱਗ ਪਏ
ਲਾਜ਼ਮੀ ਓਹ ਸਾਰੇ ਜੱਗ ਨਾਲੋਂ ਸੋਹਣੇ ਹੋਣੇ
ਜਿਹਨੂੰ ਅਸੀਂ ਤਨੋਂ ਮਨੋਂ ਚਾਹੁੰਣ ਲੱਗ ਪਏ।
ਖੁਸ਼ੀ ਦਾ ਟਿਕਾਣਾ ਨਹੀਂ ਦਿਲ ਨੂੰ ਲੱਗ ਗਏ
ਅਨੇਕਾਂ ਹੀ ਨਾਤੇ ਉਹਦੇ ਨਾਲ ਬੱਝ ਗਏ
ਸੁਫਨਿਆਂ ਚ, ਨਿੱਤ ਓਹ ਆਉਣ ਲੱਗ ਪਏ
ਜਿਹਨੂੰ ਅਸੀਂ ਤਨੋਂ ਮਨੋਂ ਚਾਹੁੰਣ ਲੱਗ ਪਏ।
ਪਲ-ਪਲ ਜਿਸਦਾ ਜ਼ਿਕਰ ਕਰੀਏ
ਓਹ ਰਾਜੀ ਖੁਸ਼ੀ ਹੋਵੇ ਫਿਕਰ ਕਰੀਏ
ਨਿੱਤ ਤਸਵੀਰ ਮੰਗਵਾਉਣ ਲੱਗ ਪਏ
ਜਿਹਨੂੰ ਅਸੀਂ ਤਨੋਂ ਮਨੋਂ ਚਾਹੁੰਣ ਲੱਗ ਪਏ।
ਰੱਬ ਕੋਲ ਉਹਦੇ ਲਈ ਕਰੀਏ ਦੁਆਵਾਂ
ਆਉਂਣ ਵਾਲੇ ਸਮੇਂ ਦੀਆਂ ਕਰੀਏ ਸਲਾਹਾਂ
ਸਿਕੰਦਰ" ਨੂੰ ਅਲਫਾਜ਼ ਸਮਝਾਉਣ ਲੱਗ ਪਏ
ਜਿਹਨੂੰ ਅਸੀਂ ਤਨੋਂ ਮਨੋਂ ਚਾਹੁੰਣ ਲੱਗ ਪਏ।
ਸਿਕੰਦਰ 807
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment