ਜੋ ਗੁਜ਼ਰ ਚੁੱਕੈ, ਤੂੰ ਬਹਿਕੇ ਓਸਦਾ ਕਰ ਸ਼ੋਕ ਨਾ।
ਚੱਲ ਨਦੀ ਦੇ ਵਾਂਗ ਤੂੰ ਅਪਣੇ ਵਹਾਅ ਨੂੰ ਰੋਕ ਨਾ।
ਮਹਿਕ ਦਾ ਬਣਨੈ ਵਪਾਰੀ ਜੇ, ਸਲੀਕਾ ਸਿੱਖ ਲੈ,
ਖਿੜਦੀਆਂ ਕਲੀਆਂ ਤੂੰ ਏਦਾਂ ਅੱਗ ਦੇ ਵਿੱਚ ਝੋਕ ਨਾ।
ਪੰਛੀਆ ਡਰ ਨਾ, ਤੂੰ ਅਪਣੇ-ਆਪ ਤੇ ਵਿਸ਼ਵਾਸ ਕਰ,
ਪਿੰਜਰਾ ਕੋਈ, ਤੇਰੀ ਸਕਦਾ ਉਡਾਰੀ ਰੋਕ ਨਾ।
~ ਪ੍ਰੀਤ ਲੱਧੜ
No comments:
Post a Comment