ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਦਵੱਈਆ ਛੰਦ - Jaswinder Singh



ਸਾਡੇ ਦਰਿਆਵਾਂ ਦਾ ਪਾਣੀ ,ਇਹ ਕਿਧਰ ਨੂੰ ਜਾਵੇ।
ਵਾਰਿਸ ਰੰਗਲੇ ਪੰਜਾਬ ਦਾ, ਕੁਝ ਪੱਲੇ ਨਾ ਪਾਵੇ ।
ਆਬ ਸਾਡੇ ਪੰਜਾਬ ਦਾ ਜੀ,ਅਗਾਹ ਤੁਰਦਾ ਜਾਵੇ।
ਨਹਿਰਾਂ ਅਤੇ ਸੂਆਂ ਅੰਦਰ,ਛਿੱਟ ਨੀਰ ਨਾ ਆਵੇ।
75 ਲੱਖ ਕਿਲਿਆਂ ਅੰਦਰ, ਕਿਸਾਨ ਲੌੰਦੇ ਝੋਨਾ।
ਕਣਕ ਝੋਨਾ ਫ਼ਸਲ ਹੈ ਸਾਡੀ,ਹੁਣ ਨਾ ਲਾਵਣ ਪੋਨਾ।
ਹਰ ਸਾਲ ਹੀ ਪਾਣੀ ਸਾਡਾ, ਹੇਠਾਂ ਤੁਰਦਾ
 ਜਾਵੇ।
ਨਹਿਰਾਂ ਅਤੇ ਸੂਆਂ ਅੰਦਰ, ਛਿੱਟ ਨੀਰ ਨਾ ਆਵੇ।
ਪਾਣੀ ਸਾਨੂੰ ਮਿਲਦਾ ਨਾਹੀ,ਉਂਜ ਮਾਲਕੀ ਦਰਿਆਵਾਂ।
ਚਿੱਟੇ ਦਿਨ ਪਾਣੀ ਤੇ ਡਾਕਾ,ਕਿਸ ਨੂੰ ਦੁੱਖ ਸੁਣਾਵਾਂ।
ਅਸੀਂ ਪਾਣੀ ਜਾਣ ਨਹੀ ਦੇਣਾ,ਲੀਡਰ ਨਿੱਤ ਸੁਣਾਵੇ।
ਨਹਿਰਾਂ ਅਤੇ ਸੂਆਂ ਅੰਦਰ, ਛਿੱਟ ਨੀਰ ਨਾ ਆਵੇ।
ਕਈ ਸਾਲਾਂ ਤੋੰ ਵੇਖ ਰਹੇ ਹਾਂ, ਸੂਐ ਸੁੱਕੇ ਸਾਰੇ।
ਪਏ ਖਾਲੀ ਸੂਐ ਵੇਖ ਕੇ,ਕਿਰਤੀ ਰੋਣ ਵਿਚਾਰੇ।
ਕੋਈ ਰੱਖਾ ਦੇਸ਼ ਪੰਜਾਬ ਦਾ ,ਨਾ ਹੀ ਗੱਲ ਉਠਾਵੇ।
ਨਹਿਰਾਂ ਅਤੇ ਸੂਆਂ ਅੰਦਰ, ਨੀਰ ਛਿੱਟ ਨਾ ਆਵੇ।
ਹੋਵਣ ਦਰਿਆਂ ਪੰਜਾਬ ਦੇ, ਰਤੀ ਮਿਲੇ ਨਾ ਪਾਣੀ।
ਫ਼ੜੋ ਕੌਣ ਹੈ ਦੋਸ਼ੀ ਇਸ ਦਾ, ਕਿਓ ਉਲਝੀ ਤਾਣੀ।
ਵੀਰੋ ਸਭ ਕੁਝ ਧਰਤੀ ਪਾਸ ਹੈ,ਬਣਦੀ ਬੰਜਰ ਜਾਵੇ।
ਨਹਿਰਾਂ ਅਤੇ ਸੂਆਂ ਅੰਦਰ, ਛਿੱਟ ਨੀਰ ਨਾ ਆਵੇ।
ਪਾਣੀ ਵੀਰੋ ਹਰ ਬਰਸਾਤ ਦਾ,ਤੁਰਦਾ ਅੱਗੇ ਨੂੰ ਜਾਵੇ।
ਰੇਨ ਹਾਰਵੇਸਟਰ ਦਾ ਪ੍ਰਬੰਧ,ਇਹ ਸਰਕਾਰ ਕਰਾਵੇ।
ਸਾਰਾ ਸਿਸਟਮ ਲਾ ਕੇ ਪਾਣੀ , ਧਰਤੀ ਹੇਠ ਘਲਾਵੇ।
ਨਹਿਰਾਂ ਅਤੇ ਸੂਆਂ ਅੰਦਰ, ਛਿੱਟ ਨੀਰ ਨਾ ਆਵੇ।
ਇਹ ਬਿਨਾ ਪਾਣੀ ਤੋ ਵੀਰਨੋ, ਸੁੱਕ ਗਈ ਹੈ ਧਰਤੀ।
ਆਖਰ ਪੈਣਾ ਹੈ ਪਛਤਾਉਣਾ,ਜਦ ਹੋਣੀ ਆ ਵਰਤੀ।
ਕਰ ਲੋ ਹਿੰਮਤ ਸਭ ਰਲ ਕੇ,ਬੁਰਾ ਵਕਤ ਨਾ ਆਵੇ।
ਨਹਿਰਾਂ ਅਤੇ ਸੂਆਂ ਅੰਦਰ,ਛਿੱਟ ਨੀਰ ਨਾ ਆਵੇ।
ਕੋਇਲਾ, ਲੋਹਾ ਪੰਜਾਬ ਨੂੰ, ਮੁਫ਼ਤ ਕਿਹੜਾ ਹੈ ਦੇੰਦਾ।
ਧੱਕੋ ਜ਼ੋਰੀ ਸਾਡਾ ਪਾਣੀ, ਕਿਹੜਾ ਆ ਹੈ ਲੈੰਦਾ।
ਢਿੱਲੋਂ ,ਸਾਰੇ ਕਹੋ ਸਰਕਾਰ ਨੂੰ,ਸਾਡਾ ਹੱਕ ਦਿਵਾਵੇ।
ਨਹਿਰਾਂ ਅਤੇ ਸੂਆਂ ਅੰਦਰ, ਬਣਦਾ ਪਾਣੀ ਘਲਾਵੇ।

No comments:

Post a Comment