ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਕੇਸਰੀ ਕਬਿੱਤ - Jaswinder Singh




ਜੀ ਤਰੀਕਾ ਅਪਨਾਓ,ਲੋੜ ਅਨੁਸਾਰ ਖਾਓ
ਚੰਗੀ  ਸਿਹਤ ਬਣਾਓ, ਸਾਰੇ ਸੁੱਖ ਪਾਣਗੇ।
ਸਵੱਖਤੇ ਖੁਲ੍ਹੇ ਜਾਗ,ਚੰਗੇ ਉਨ੍ਹਾਂ ਦੇ ਨੇ ਭਾਗ
ਸੁਣਦੇ ਨੇ  ਰੱਬੀ ਰਾਗ, ਗੁਰੂ ਘਰ ਜਾਣਗੇ।
ਜਿਹੜੇ ਕਰਦੇ ਨੇ ਸੈਰ,ਨਿੱਤ ਪੁੱਟਦੇ ਨੇ ਪੈਰ।
ਰਹਿਣ ਸਦਾ ਨਿਰਵੈਰ, ਜਿੰਦਗੀ ਹੰਢਾਣਗੇ।
ਜੀ ਸਲੀਕਾ ਅਪਨਾਓ,ਖਾਣਾ ਚਿੱਥ ਚਿੱਥ ਖਾਓ
ਰੱਬੀ ਸ਼ੁਕਰ ਮਨਾਓ,  ਸਦਾ ਅਨੰਦ ਔਣਗੇ।
ਜੋ ਕਰਨ ਸਤਿਕਾਰ,ਸਦਾ ਵੰਡਣ ਪਿਆਰ
ਹੁੰਦੇ ਉਹੀ ਦਿਲਦਾਰ,  ਜੱਸ ਖੱਟ ਜਾਣਗੇ।
ਜੋ ਮਰਦੇ ਨੂੰ ਬਚਾਉੰਦੇ,ਰੋੰਦੇ ਤਾਈਂ ਹੱਸਾਉੰਦੇ
ਦਰਦ ਨੇ  ਵੰਡਾਉੰਦੇ, ਮਰਦ ਸੱਦਵਾਣਗੇ।
ਜੋ ਵਿਦਿਆ ਪੜਾਉੱਦੇ,ਗਿਆਨ ਨੇ ਸਿਖਾਉਂਦੇ
ਕੰਮ ਜਨਤਾ ਦੇ ਆਉਂਦੇ,ਦਾਨੀ ਅਖਵਾਉਣਗੇ।
ਰੋਟੀ ਪੀਓ ਪਾਣੀ ਖਾਓ,ਗੁਣ ਮਾਪਿਆਂ ਦੇ ਗਾਓ,
ਬਾਤ ਸਭਨੂੰ ਬਤਾਓ,ਰੋਗ ਭੱਜ ਜਾਣਗੇ।
ਕਰੋ ਆਪ ਤੇ ਗਰੂਰ, ਰਹੋ ਨਸ਼ਿਆਂ ਤੋੰ ਦੂਰ,
ਮਾਣੋ   ਰਸ ਭਰਪੂਰ,ਸਦਾ ਆਨੰਦ ਆਉਣਗੇ।
ਸਾਦਾ ਖਾਓ ਸਾਦਾ ਪਾਵੋ,ਗੁਣ ਰੱਬ ਦੇ ਹੀ ਗਾਵੋ
ਰਸ ਰਸਨੀ ਲਿਆਓ, ਜੀ ਸਕੂਨ ਪਾਉਣਗੇ।
ਜੀ ਹਮੇਸ਼ਾ ਕਰੋ ਦ‍ਾਨ,ਰੱਖੋ ਸਦਾ ਹੀ ਇਮਾਨ
ਕੁਦਰਤ ਮਿਹਰਬਾਨ,  ਬੇੜੇ   ਤਰ ਜਾਣਗੇ।
ਰੋਟੀ ਪੀਓ ਪਾਣੀ ਖਾਓ,ਗੁਣ ਮਾਪਿਆਂ ਦੇ ਗਾਓ
,ਬਾਤ ਸਭਨੂੰ ਬਤਾਓ,ਰੋਗ ਭੱਜ ਜਾਣਗੇ।
ਪਰੵੇ ਵਿਚ ਸੱਚ ਬੋਲੋ, ਤੋਲ ਸੱਚ ਵਾਲਾ ਤੋਲੋ
ਝੂਠ ਵਾਲਾ ਖਿੱਦੋ ਖੋਲੋ, ਮਾਣ ਮਿਲ ਜਾਣਗੇ।
ਰੱਖੋ ਰੱਬ ਦ‍ਾ ਧਿਆਨ,ਬਣੋ ਚੰਗੇ ਇਨਸਾਨ
ਦਿਓ ਸਦਾ ਸਨਮਾਨ,ਅਨੰਦ ਆਉਣਗੇ।
ਦੀਨ ਦੁਖ਼ੀ ਨੂੰ ਸਤਾਇਆ,ਕਦੇ ਸੁਖ ਨਾ ਪਾਇਆ
ਸਦਾ ਲੁੱਟ ਹੀ ਮਚਾਇਆ,ਨਰਕੀ ਸਮਾਣਗੇ।
ਰੋਟੀ ਪੀਓ ਪਾਣੀ ਖਾਓ,ਗੁਣ ਮਾਪਿਆਂ ਦੇ ਗਾਓ,
'ਢਿੱਲੋਂ 'ਸਭਨੂੰ ਬਤਾਓ,ਰੋਗ ਭੱਜ ਜਾਣਗੇ।

No comments:

Post a Comment