ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਵੇਚੀ ਥਾਂ ਤਾਂ ਹੋ ਜਾਏ ਬੇਗਾਨੀ - ਦਿਲਰਾਜ ਸਿੰਘ ਦਰਦੀ






ਵੇਚੀ ਥਾਂ ਤਾਂ ਹੋ ਜਾਏ ਬੇਗਾਨੀ 
ਫੇਰ ਨਾ ਰਹਿੰਦੀ ਓ ਖਾਨਦਾਨੀ 

ਹੱਥ ਚਲਾਕੀ ਕਰਨ ਲਫੰਗੇ 
ਓਪਰੀ ਵੇਖ ਕੇ ਨਿਤ ਜਨਾਨੀ 

ਕੀ ਵਿਕੇਗਾ ਕੀ ਮੈਂ ਬੀਜਾਂ 
ਲਾਭ ਹੋਵੇ, ਨਾ ਹੋਵੇ ਹਾਨੀ 

ਅੱਜ ਵੀਆਹ ਉਸਦਾ ਲੱਗੇ 
ਘੋੜੀ ਚੜ੍ਹਿਆ ਪਾ ਸ਼ੇਰਵਾਨੀ 

ਅਕਲਾਂ ਨੂੰ ਤਾਂ ਤਾਲੇ ਲੱਗੇ 
ਚੰਗੀ ਗੱਲ ਨਾ ਚੜੇ ਜ਼ੁਬਾਨੀ 

ਸਾਰੇ ਪਿੰਡੀ ਪਹਿਰੇ ਲੱਗਣ 
ਚੋਰਾਂ ਤੇ ਰੱਖਣ ਲਈ ਨਿਗਰਾਨੀ 

ਪਿੰਡਾਂ ਵਿਚ ਹੀ ਰਾਖ਼ਸ਼ ਵੱਸਣ 
ਤੰਗ ਜਿਨ੍ਹਾਂ ਤੋਂ ਹੈ ਮਰਦਾਨੀ 

ਕੇਸ ਕਟਾਕੇ ਲਾ ਲਾਏ ਚਸ਼ਮੇ  
ਨਾ ਮਤੀ ਦਾਸ ਦੀ ਯਾਦ ਕੁਰਬਾਨੀ  

ਮਤਲਬ ਨੂੰ ਸੱਭ ਹੱਥ ਮਿਲਉਂਦੇ 
ਦਰਦੀ ਨਹੀਂ ਕੋਈ ਦਿਲ ਦਾ ਸਾਹਨੀ 

ਦਿਲਰਾਜ ਸਿੰਘ ਦਰਦੀ

No comments:

Post a Comment