ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, October 1, 2019

ਦੀਵਾ ਆਰਤੀ ਦਾ ਧਰ ਗਿਆ ਕੋਈ ਕਬਰ ਦੇ ਉੱਤੇ - ਰਘਵੀਰ ਵੜੈਚ

ਦੀਵਾ ਆਰਤੀ ਦਾ ਧਰ ਗਿਆ ਕੋਈ ਕਬਰ ਦੇ ਉੱਤੇ,
ਦੰਗੇ ਫੈਲ ਗਏ ਸ਼ਹਿਰ ਵਿੱਚ ਐਸ ਖ਼ਬਰ ਦੇ ਉੱਤੇ।

ਖ਼ਿਜ਼ਾ ਰੁੱਤੇ, ਫੁੱਲ ਪੱਤਿਆਂ ਬਗੈਰ ਉਦਾਸ ਨੇ ਦਰਖ਼ਤ,
ਪੰਛੀ ਗੀਤ ਬਿਰਹੋਂ ਦੇ ਗਾਣ ਸੁੱਕੀ ਲਗਰ ਦੇ ਉੱਤੇ।

ਤਮਾਸ਼ਬੀਨ ਪਾਣੀ ਨਹੀਂ ਪੁੱਛਦੇ ਹਾਦਸੇ ਦੇ ਸ਼ਿਕਾਰ ਨੂੰ ,
ਤਰੱਕੀ ਲੈ ਤੁਰੀ ਸਾਨੂੰ ਯਾਰੋ ਕਿਸ ਡਗਰ ਦੇ ਉੱਤੇ।

ਚੰਦਰੀ ਮੌਤ ਲੈ ਗਈ ਨਾਲ ਛਾਂਟ ਛਾਂਟ ਕੇ ਚੋਬਰ,
ਪਰਛਾਵਾਂ ਸ਼ੈਤਾਨ ਦਾ ਦੱਸਦੇ ਇਸ ਨਗਰ ਦੇ ਉੱਤੇ।

ਯਤੀਮ ਖਾ ਗਿਆ ਸੁੱਕੀ ਰੋਟੀ ਪਾਣੀ ਵਿੱਚ ਭਿਉਂ ,
ਹੁਣ ਬਾਕੀ ਕੀ ਰਹਿ ਗਿਆ ਕਹਿਣ ਨੂੰ ਸਬਰ ਦੇ ਉੱਤੇ।

دیوا آرتی دا دھر گیا کوئی قبر دے اتے،
دنگے پھیل گئے شہر وچّ ایس خبر دے اتے۔

خزا رتے، پھلّ پتیاں بغیر اداس نے درخت،
پنچھی گیت برہوں دے گان سکی لگر دے اتے۔

تماشبین پانی نہیں پچھدے حادثے دے شکار نوں ،
ترقی لے تری سانوں یارو کس ڈگر دے اتے۔

چندری موت لے گئی نال چھانٹ چھانٹ کے چوبر،
پرچھاواں شیطان دا دسدے اس نگر دے اتے۔

یتیم کھا گیا سکی روٹی پانی وچّ بھیوں ،
ہن باقی کی رہِ گیا کہن نوں صبر دے اتے۔

ਰਘਵੀਰ ਵੜੈਚ
+919914316869

No comments:

Post a Comment