ਸੋਚ ਮਿਲੀ ਹੈ ਬਾਬੇ ਨਾਨਕ ਤੋਂ
ਜੋਸ਼ ਭਰਿਆ ਗੁਰੂ ਗੋਬਿੰਦ ਨੇ !
ਅਸੀਂ ਡਰਦੇ ਨਹੀਂ ਕੁਰਬਾਨੀਆਂ ਤੋਂ
ਸੀਨੇ ਵਿੱਚ ਗੋਲੀਆਂ ਖਾ ਲਈਏ,
ਜੇ ਦੇਸ਼ ਕੌਮ ਨੂੰ.. ਲੋੜ ਪਵੇ,
ਫਾਂਸੀਆਂ ਗਲ਼ ਚ ਪਾ ਲਈਏ !
ਅਸੀਂ ਧਰਮ ਵਚਾਉਣ ਖ਼ਾਤਿਰ ਤਾਂ,
ਬੰਦ- ਬੰਦ ਕਟਵਾ ਲਈਏ !
ਸੀਸ ਤਲੀ ਤੇ ਰੱਖਣ ਲਈ,
ਤਿਆਰ ਕਰਿਆ ਗੁਰੂ ਗੋਬਿੰਦ ਨੇ!
ਸੋਚ ਮਿਲੀ ਹੈ ਬਾਬੇ ਨਾਨਕ ਤੋਂ,
ਜੋਸ਼ ਭਰਿਆ ਗੁਰੂ ਗੋਬਿੰਦ ਨੇ,!
--
ਜਾਤ-ਪਾਤ ਦਾ ਕਰਕੇ ਪਾਸੇ,
ਬਸ ਇੱਕੋ ਨਾਮ ਧਿਆਉਣਾ ਏ !
ਮਾਂ ਧੀ ਦੀ ਅਸੀਂ ਇੱਜਤ ਕਰਨੀ,
ਗ਼ਰੀਬ ਨੂੰ ਗਲ਼ ਨਾਲ ਲਾਉਣਾ ਏ !
ਸੱਚ ਤੇ ਅਸੀਂ ਦੇਣਾ ਪਹਿਰਾ,
ਖ਼ਾਲਸਾ ਖ਼ਾਸ ਬਣਾਉਣਾ ਏ !
ਜਾਵੇਗਾ ਪਛਾਣਿਆ ਲੱਖਾਂ 'ਚੋਂ,
ਸਾਨੂੰ ਘੜਿਆ ਗੁਰੂ ਗੋਬਿੰਦ ਨੇ !
ਸੋਚ ਮਿਲੀ ਹੈ ਬਾਬੇ ਨਾਨਕ ਤੋਂ,
ਜੋਸ਼ ਭਰਿਆ ਗੁਰੂ ਗੋਬਿੰਦ ਨੇ!
--
ਡੇਰੇ, ਜਠੇਰੇ ਛੱਡ ਦੇਵਾਂਗੇ,
ਨਾ ਮੜੀ ਮਸੀਤੇ ਜਾਵਾਂਗੇ !
ਚੱਲਦਾ ਰਹੇਗਾ ਲੰਗਰ ਬਾਬੇ ਦਾ,
ਪਹਿਲਾਂ ਭੁਖਿਆਂ ਨੂੰ ਖੁਆਵਾਂਗੇ !
ਏਕ ਨੂਰ ਤੇ ਸੱਭ ਜੱਗ ਉਪਜਿਆ '
ਘਰ-ਘਰ ਸੰਦੇਸ਼ ਪੁਹੰਚਾਵਾਂਗੇ !
ਆਓ.. ਇਕੱਠੇ ਹੋ ਜਾਈਏ,
ਇੱਕੋ ਕਰਿਆ ਗੁਰੂ ਗੋਬਿੰਦ ਨੇ "
ਸੋਚ ਮਿਲੀ ਹੈ ਬਾਬੇ ਨਾਨਕ ਤੋਂ,
ਜੋਸ਼ ਭਰਿਆ ਗੁਰੂ ਗੋਬਿਦ ਨੇ !
ਦਵਿੰਦਰ ਸਿੰਘ
ਝਿੱਕਾ
8011900960
No comments:
Post a Comment