ਪਾਕ ਤੇ ਹਿੰਦੁਸਤਾਨ ਵਾਲਿਓ
ਇੱਕ ਮਿੱਕ ਹੋ ਜਾਓ ਯਾਰੋ .......
ਬੜੇ ਮਾਰ ਲਏ ਇਕ ਦੂਜੇ ਦੇ
ਹੋਰ ਨਾ ਮਿੱਤਰੋ ਮਾਰੋ .......
ਹਥਿਆਰਾ ਦੀ ਰੇਸ ਨੂਂੰ ਛੱਡੋ
ਨਾਂ ਜਿੱਤੋ ਨਾਂ ਹਾਰੋ ......
ਦੁਨੀਆਂ ਵੇਖੋ ਅੱਗੇ ਲੰਘ ਗਈ
ਤੁਸੀਂ ਵੀ ਵਕਤ ਵਿਚਾਰੋ. ...
ਮਜੵਬੀ ਕੱਟੜਪੰਥੀ ਚੰਦਰੀ
ਮਨ ਚੋਂ ਮੈਲ ਉਤਾਰੋ ........
ਅੱਤਵਾਦ ਦਾ ਰੁੱਖ ਜੋ ਪਲ਼ਦਾ
ਜੜ ਤੋਂ ਤੁਸੀਂ ਉਖਾੜੋ ......
ਗੁੱਸੇ ਗਿੱਲੇ ਮਿੱਟਾ ਕੇ ਮਨ ਚੋਂ
ਰਿਸਤੇ ਨਵੇ ਉਸਾਰੋ .........
ਜੰਗ ਮੁਹੱਬਤ ਦੀ ਦੁਸ਼ਮਨ ਹੈ
ਪਿਆਰ ਲਈ ਜਿੰਦ ਵਾਰੋ
ਇਨਸਾਂ ਕਦਰ ਕਰੇ ਇਨਸਾਂ ਦੀ
ਮਿਠੜੇ ਸ਼ਬਦ ਉਚਾਰੋ
ਜਹਿਰ ਮਨਾਂ ਚੋ ਕੱਢ ਕੇ ਸਾਰੀ
ਰਿਸਤੇ ਨਵੇਂ ਉਭਾਰੋ
ਸਰਹੱਦੀ ਕੰਧ ਦਿਸੇ ਨਾ ਕਿੱਧਰੇ
ਮਿਤਰੋ ਦਿਲ ਵਿਚ ਧਾਰੋ
ਇੱਕ ਦੂੱਜੇ ਨੂੰ ਗਲ ਨਾਲ ਲਾ ਕੇ
ਸੀਨੵੇ ਬਿੰਦਰਾ ਠਾਰੋ .......
.....ਬਿੰਦਰ ਜਾਨ ਏ ਸਾਹਿਤ
No comments:
Post a Comment