ਜ਼ਿੰਦਗੀ ਨੂੰ ਪਿਆਰ ਕਰਨਾ ਹੁਣ ਬੜਾ ਚੰਗਾ ਲਗੇ!
ਕਰ ਕੇ ਨਿਤ ਸ਼ਿੰਗਾਰ ਰਖਣਾ ਹੁਣ ਬੜਾ ਚੰਗਾ ਲਗੇ!
ਇਸ਼ਕ ਦੇ ਵਿਚ ਡੰਨ ਭਰਨਾ, ਹੁਣ ਬੜਾ ਚੰਗਾ ਲਗੇ!
ਜ਼ੁਲਮ ਤੇਰਾ ਰੋਜ਼ ਜ਼ਰਨਾ ਹੁਣ ਬੜਾ ਚੰਗਾ ਲਗੇ
ਮੋਇਆਂ ਨੂੰ ਯਾਦ ਕਰਨਾ ਹੁਣ ਬੜਾ ਚੰਗਾ ਲਗੇ!
ਹੌਕੇ ਮੈੰ ਹਰ ਰੋਜ਼ ਭਰਨਾ, ਹੁਣ ਬੜਾ ਚੰਗਾ ਲਗੇ!
ਚੀਰ ਕੇ ਪਟ ਹੈ ਖਵਾਯਾ ਜਦ ਅਸੀਂ ਮਹਿਬੂਬ ਨੂੰ,
ਨਿਤ ਘੜੇ ਕੱਚੇ ਤੇ ਤਰਨਾ ਹੁਣ ਬੜਾ ਚੰਗਾ ਲਗੇ!
ਲਾਸ਼ ਅਪਣੀ ਨੂੰ ਉਠਾ ਕੇ ਤੁਰ ਪਏ ਸ਼ਮਸ਼ਾਨ ਨੂੰ,
ਆਪਣੇ ਹੱਥੀਂ ਹੀ ਜਲਣਾ ਹੁਣ ਬੜਾ ਚੰਗਾ ਲਗੇ!
ਅੱਗ ਸਦਾ ਹੀ ਖਾਣ ਦੀ ਆਦਿਤ ਅਸਾਂ ਨੂੰ ਪੈ ਗਈ,
ਪੇਟ ਅਗਨੀ ਨਾਲ ਭਰਨਾ ਹੁਣ ਬੜਾ ਚੰਗਾ ਲਗੇ!
ਇਸ਼ਕ ਵਿਚ ਤੂੰ ਵੇਚ ਕੇ ਘੋੜੇ ਕਦੇ ਸਾਉਣਾ ਨਹੀਂ,
ਨੀਂਦ ਵਿਚ 'ਆਦੀ' ਦਾ ਮਰਨਾ ਹੁਣ ਬੜਾ ਚੰਗਾ ਲਗੇ!
########@@@@@@#########
No comments:
Post a Comment