ਰੇਤ ਵਿਚ ਧਸ ਕੇ ਕਿਨਾਰੇ ਮਰ ਨ ਜਾਵਣ ਕਿਸ਼ਤੀਆਂ
ਵੇਖ ਕੇ ਪ੍ਰਚੰਡ ਲਹਿਰਾਂ ਡਰ ਨ ਜਾਵਣ ਕਿਸ਼ਤੀਆਂ
ਜਿੰਦੜੀਆਂ ਦਾ ਬੋਝ ਏਨਾ ਵੀ ਨਹੀਂ ਪਾਉਣਾ ਉਚਿਤ
ਤਰਦੇ-ਤਰਦੇ ਨਾਲ ਪਾਣੀ ਭਰ ਨ ਜਾਵਣ ਕਿਸ਼ਤੀਆਂ
ਹੋਂਦ ਤੇਰੀ ਕੀ ਭਲਾ ਰਹਿ ਜਾਏਗੀ, ਬੀਬੀ ਅਗਨ
ਤੇਰੇ ਦਰਿਆ ਨੂੰ ਹੀ ਵੇਖੀਂ ਤਰ ਨ ਜਾਵਣ ਕਿਸ਼ਤੀਆਂ
ਮਾਰੂ ਝੱਖੜਾਂ ਨੇ ਭਲਾਂ ਕੀ ਕੀ ਨਹੀਂ ਸਾਜਿਸ਼ ਰਚੀ
ਕਿ ਕਿਸੇ ਹੀਲੇ ਵੀ ਅਪਣੇ ਘਰ ਨ ਜਾਵਣ ਕਿਸ਼ਤੀਆਂ
ਰੋਦੇਂ- ਰੋਦੇਂ ਐ ਭੰਵਰ ਤੂੰ ਕਰ ਨ ਜਾਵੈਂ ਖ਼ੁਦਕੁਸ਼ੀ
ਹਸਦੇ -ਹਸਦੇ ਜ਼ੁਲਮ ਤੇਰਾ ਜਰ ਨਾ ਜਾਵਣ ਕਿਸ਼ਤੀਆਂ
ਖ਼ੁਦ ਹੀ ਸਾਹਿਲ ਉੱਠਕੇ ਆ ਜਾਣ ਨ ਨੇੜੇ ਕਿਤੇ
ਕੋਈ ਕ੍ਰਿਸ਼ਮਾਂ ਇਸ ਤਰ੍ਹਾਂ ਦਾ ਕਰ ਨ ਜਾਵਣ ਕਿਸ਼ਤੀਆਂ
ਤੇਜਿੰਦਰ ਸਿੰਘ ਅਨਜਾਨਾ
9417938047
No comments:
Post a Comment