ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਗ਼ਜ਼ਲ - ਹਰਜਿੰਦਰ ਬੱਲ



ਤੇਰੇ ਕੋਲ਼ੋਂ ਜੇ ਨਾ ਨਿਭਾਈ ਗਈ ਤਾਂ ?
ਤੇਰੀ ਯਾਰੀ ਹੋ ਗਈ ਜੇ ਆਈ ਗਈ ਤਾਂ ?

ਬੜੀ ਔਖੀ ਗਾਉਣੀ ਗ਼ਜ਼ਲ ਜ਼ਿੰਦਗੀ ਦੀ,
ਕਰਾਂਗਾ ਮੈਂ ਕੋਸ਼ਿਸ਼ ਜੇ ਗਾਈ ਗਈ ਤਾਂ।

ਮੈਂ ਰੱਖਾਂਗਾ ਦਿਲ ਵਿਚ ਲੁਕਾ ਪੀੜ ਦਿਲ ਦੀ,
ਮਗਰ ਜੇ ਨਾ ਮੈਥੋਂ ਲੁਕਾਈ ਗਈ ਤਾਂ?

ਇਹ ਵਾਅਦਾ ਹੈ ਮੇਰਾ ਕਿ ਦਾਇਰੇ ’ਚ ਰਹਿ ਕੇ,
ਨਿਭਾਵਾਂਗਾ ਜੇਕਰ ਨਿਭਾਈ ਗਈ ਤਾਂ।

ਚੜ੍ਹੇ ਗ਼ਮ ਦੇ ਬੱਦਲ਼ ਨਹੀਂ ਖ਼ੈਰ ਰਹਿਣੀ,
ਝੜੀ ਜੇ ਨਾ ਨੈਣੀਂ ਲੁਕਾਈ ਗਈ ਤਾਂ?

ਤੂੰ ਕਹਿਨੈ ਤਾਂ ਸੁਣ ਵਗਦੇ ਅਸ਼ਕਾਂ ਦੀ ਗਾਥਾ,
ਮਗਰ ਜੇ ਨਾ ਮੈਥੋਂ ਸੁਣਾਈ ਗਈ ਤਾਂ?

ਝਮੇਲੇ ਨੇ ਪਹਿਲਾਂ ਹੀ ਮੈਨੂੰ ਬਥੇਰੇ,
ਪੁਗਾਵਾਂਗਾ ਜੇਕਰ ਪੁਗਾਈ ਗਈ ਤਾਂ।

No comments:

Post a Comment