ਸਾਹਵਾਂ ਵਿੱਚ ਹਵਾ ਘੁਲ ਗਈ ,
ਤੇਰੇ ਇਸ਼ਕ ਦੀ ਮੌਲਾ,
ਕਦਮਾਂ ਵਿੱਚ ਰਵਾਨਗੀ ,
ਦਿੱਤੇ ਸਿਦਕ ਦੀ ਮੌਲਾ।
ਅੱਖਾਂ ਜੋ ਬੰਦ ਕੀਤੀਆਂ,
ਹੰਝੂਆਂ ਦੇ ਦਰਿਆ ਮਿਲੇ,
ਵਹਿ ਗਈ ਨਰਾਜ਼ਗੀ ,
ਮੇਰੇ ਹਰਖ਼ ਦੀ ਮੌਲਾ।
ਨਾ-ਕਾਬਲੇ ਤਾਰੀਫ਼ ਮੈਂ,
ਨਾ-ਕਾਬਲੇ ਮਾਫ਼ੀ ,
ਤੂੰ ਬਖ਼ਸ਼ਿਆ ਅਪਣਾਅ ਲਿਆ,
ਗਲ ਲਾ ਲਿਆ ਮੌਲਾ।
ਤੇਰੇ ਸਾਹਮਣੇ ਤੇਰੇ ਰੂਬਰੂ,
ਮੈਂ ਤਿਨਕਾ ਭਰ ਨਹੀਂ,
ਚੁੱਕ ਹੱਥਾਂ ਵਿੱਚ ਖਿਡਾ ਲਿਆ,
ਤੇਰਾ ਸ਼ੁਕਰੀਆ ਮੌਲਾ।
ਮੇਰੇ ਹੌਂਸਲੇ ਮੇਰੀ ਹਿੰਮਤ ਦਾ,
ਕੋਈ ਵਜੂਦ ਨਹੀਂ,
ਬੇਖੌਫ਼ ਤੂੰ ਨਚਾ ਲਿਆ ,
ਤੇਰੀ ਰਹਿਮਤ ਏ ਮੌਲਾ।
ਬਿਰਹਾ ਦੇ ਸਭ ਦੁੱਖੜੇ,
ਤੇਰੀ ਨਜ਼ਰ ਸਵੱਲੀ ਖੋ ਲਏ,
ਕਮਲਿਆਂ ਤਾਂਈ ਦੇ ਦਿੱਤੇ,
ਵੱਲ ਹੱਸਣ ਦੇ ਮੌਲਾ।
ਰੰਗਾਂ ਨੇ ਕਦੀ ਵੰਗਾਂ ਨੇ,
ਉਲਝਾ ਰੱਖਿਆ ਸੀ ਨਜ਼ਰ ਨੂੰ,
ਬੰਦ ਅੱਖਾਂ ਵਿੱਚ ਤਿੜਕ ਗਏ,
ਜੋ ਝੂਠ ਸੀ ਮੌਲਾ।
Raman Dhillon 🌺
No comments:
Post a Comment