ਮਿਰੇ ਵਾਂਗੂੰ ਛੁਪਾਉਂਦਾ ਹੈ ਹਕੀਕਤ ਰੋਜ਼ ਹੀ ਸ਼ੀਸ਼ਾ!
ਦਿਨੋ ਦਿਨ ਬਣਦਾ ਜਾਂਦਾ ਹੈ ਮੁਸੀਬਤ ਰੋਜ਼ ਹੀ ਸ਼ੀਸ਼ਾ!
ਤਿਰਾ ਮੇਰੇ ਜਿਹਾ ਦਿਲ ਹੈ ਕਿਤੇ ਚੂਰਾ ਨਾ ਹੋ ਜਾਵੇ,
ਮਿਰੇ ਸਾਵੇਂ ਹੈ ਬਹਿ ਦੇਂਦਾ ਨਸੀਹਤ ਰੋਜ਼ ਹੀ ਸ਼ੀਸ਼ਾ!
ਜਦੋਂ ਉਸਦੇ ਅਗੇ ਬਹਿ ਕੇ ਸ਼ੰਗਾਰਾ ਹੁਸਨ ਮੈਂ ਅਪਣਾ
ਮੁਹੱਬਤ ਬਣ ਗਈ ਆਖੇ ਮੁਸੀਬਤ ਰੋਜ਼ ਹੀ ਸ਼ੀਸ਼ਾ!
ਸਦਾ ਹੀ ਸੱਚ ਵਿਖਾਉੰਦਾ ਹੈ ਮਿਰੀ ਔਕਾਤ ਕੀ ਏਥੇ,
ਛੁਪਾਉਂਦਾ ਨਾ ਰਤਾ ਮੇਰੀ ਹਕੀਕਤ ਰੋਜ਼ ਹੀ ਸ਼ੀਸ਼ਾ!
ਤਬੀਅਤ ਠੀਕ ਨਾ ਹੋਵੇ ਕੋਈ ਨਜ਼ਦੀਕ ਨਾ ਆਵੇ,
ਮੈਨੂੰ ਪੁੱਛਦੈ ਕਿਵੇਂ ਤੇਰੀ ਤਬੀਅਤ ਰੋਜ਼ ਹੀ ਸ਼ੀਸ਼ਾ!
ਤੁਸੀਂ ਖ਼ੁਦਗਰਜ਼ ਲੋਕਾਂ ਨੂੰ ਹੈ ਵੰਡੀ ਪਿਆਰ ਦੀ ਪੂੰਜੀ
ਕਹੇ ਕਰ ਵੀ ਮਿਰੇ ਨਾਂ ਤੇ ਵਸੀਅਤ ਰੋਜ਼ ਹੀ ਸ਼ੀਸ਼ਾ!
ਇਹ ਨਾਤੇ ਖ਼ੂਨ ਦੇ 'ਆਦੀ' ਤਿਰੇ ਸਾਹਾਂ ਦੇ ਵੈਰੀ ਨੇ ,
ਤਿਰੀ ਆਖੇ ਸਹੇੜੀ ਹੈ ਮੁਸੀਬਤ ਰੋਜ਼ ਹੀ ਸ਼ੀਸ਼ਾ!
***************@@@************
No comments:
Post a Comment