ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, September 4, 2019

ਫੁੱਲ ਗੁਲਾਬ ਦਾ - Jeeta Jaswal

ਰੰਗ ਬਰੰਗੀ ਫੁਲਵਾੜੀ ਤੇ ਮੈਂ
ਸੋਹਣਾ ਜਿਹਾ ਫੁੱਲ ਗੁਲਾਬ ਖਿਲਿਆ,
ਦਾਤੀਆਂ ਧਾਰੇ ਪੱਤੇ ਮੇਰੇ, ਕਦਮ-ਕਦਮ
ਤੇ ਹੈ ਕੰਢਾ ਲੱਗਿਆ,
ਸੰਗੀ ਸਾਥੀ ਕੋਈ ਨਾ ਮੇਰਾ,
ਸਭਨਾਂ ਤੋਂ ਮੈਨੂੰ ਦੂਰ ਕਰਕੇ ਹੈ ਰੱਖਿਆ,
ਦੋ ਰੂਹਾਂ ਦਾ ਮੈਂ ਮੇਲ਼ ਕਰਾਵਾਂ ਫਿਰ
ਮੇਰਾ ਹੀ ਘਰ ਕਿਉਂ ਉਜੜਨ ਲੱਗਿਆ,
ਕੀ ਮੁੱਲਾ ਜੀ ਕੀ ਪੰਡਿਤ ਜੀ ਫੇਰ
ਸਿੱਖ ਕੌਮ ਦੇ ਟਰੱਸਟੀ ਕੀ
ਰਲ਼ ਇਹਨਾਂ ਨੇ ਮੇਰਾ ਗਲ਼ ਹੈ ਵੱਢਿਆ,
ਧਾਰਮਿਕ ਸਥਾਨਾਂ ਦੇ ਨਾਂ ਤੇ ਮੇਰਾ, 
ਤਾਜ ਸਿਰ ਤੋ ਹੁਣ ਲਹਿਣ ਲੱਗਿਆ,
ਆਹ ਜੀਤੇ ਵਰਗਾ ਪਾਪੀ ਮਾਲੀ, 
ਮੈਨੂੰ ਟਕੇ-ਟਕੇ ਤੇ ਬਜ਼ਾਰਾਂ ਵਿੱਚ ਵੇਚਣ ਚੱਲਿਆ,

No comments:

Post a Comment