ਆ ਵੀਰਾ ਬੰਨਾ ਤੇਰੇ ਰੱਖੜੀ ਵੇ ,
ਪਾ ਕੇ ਪਿਆਰੀ ਜੀ ਗਲਵਕੜੀ ਵੇ |
ਖ਼ੁਸ਼ ਰਹੇ ਮੰਗਾਂ ਦੁਆਵਾਂ ਰੱਬ ਤੋਂ ,
ਭਰਾ ਮੇਰਾ ਵੱਖਰਾ ਸੋਣਾ ਜੱਗ ਤੋਂ |
ਕਰੇ ਨੇਕੀ ਸਭ ਭੈਣਾਂ ਦਾ ਅਰਮਾਨ ਹੁੰਦੇ ,
ਵੀਰ ਹੀ ਭੈਣਾਂ ਦੀ ਜਿੰਦ-ਜਾਨ ਹੁੰਦੇ |
ਦੇਵੇ ਪਿਆਰ ,ਸਤਿਕਾਰ ਮਿਲੇ ਜੇੜਾ ਵੇ ,
ਭਰਿਆਂ ਰਵੇ ਖ਼ੁਸ਼ੀਆਂ ਨਾਲ਼ ਤੇਰਾ ਵੇਹੜਾ ਵੇ |
ਕਰੇ ਤੇਰੇ ਤੇ ਭੈਣ ਤੇਰੀ ਮਾਣ ਬਥੇਰਾ ਵੇ ,
ਰਾਅਜੀ-ਸੁੱਖੀ ਵਸੇ ਵੀਰਾ ਵਿੱਚ ਪੰਧੇਰਾਂ ਵੇ |
ਤੇਰਾ ਪਿਆਰ ਮੇਰੇ ਲਈ ਅਣਮੁੱਲਾ ਏ ,
ਮਿਲੇ ਖੇੜਾ ਤੈਨੂੰ ਦਿਲ ਦਾ ਖੁੱਲ੍ਹਾ ਏ |
ਰਹੇ ਮਾਪਿਆਂ ਨਾਲ਼ ਏਹੀ ਅਰਜ ਹੈ ਮੇਰੀ ,
ਤਰੱਕੀਆਂ ਬਖਸ਼ੇ ਗੱਗੀ ਕਲਮ ਵੇ ਤੇਰੀ |
ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਭੈਣ-ਭਰਾਵਾਂ ਨੂੰ ਜੀ |
✍ ਗੱਗੀ ਪੰਧੇਰਾਂ ਆਲਾ
No comments:
Post a Comment