ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, August 3, 2019

ਵਕਤ ਬੇੲੀਮਾਨ - ਸੁਰਿੰਦਰ ਸੈਣੀ


ਬੰਦਾ ਜੇ ਬੰਦਾ ਬਣ ਜਾਵੇ ਤਾਂ ਖੁਸ਼ ਭਗਵਾਨ ਹੋ ਜਾਂਦੈ,
ਖ਼ਾਲਸ ੲਿਨਸਾਨ ਹੋ ਜਾਵੇ ਤਾਂ ਕਤਲ ਸ਼ੈਤਾਨ ਹੋ ਜਾਂਦੈ,
ਨਾ ਅਾਸ ਨਾ ਅਾਸਰਾ ਰਹੇ ਤਾਂ ਸੂਰਜ ਹੱਥ ਛੁੱਡਾ ਜਾਂਦੈ,
ੲਿੱਜਤ ਦੀ ਪੌੜੀ ਤੋਂ ਡਿੱਗੇ ਤਾਂ ਮਾੜਾ ਜਹਾਨ ਹੋ ਜਾਂਦੈ,
ਖਰਾਬੀਅਾਂ ਦੇ ਬੱਦਲ ਵਰ੍ਹਣ ਤਾਂ ਨਸੀਬ ਖੋਟਾ ਹੋ ਜਾਂਦੈ,
ਪੈਂਡਾ ਕੰਡਿਅਾਲਾ ਹੋਵੇ ਤਾਂ ਜ਼ਖਮੀ ਅਰਮਾਨ ਹੋ ਜਾਂਦੈ,
ਬੇਸਹਾਰਾ ਤੇ ਲਾਚਾਰਾਂ ਦੇ ਰੱਬ ਅਾਪੇ ਪਰਦੇ ਢੱਕ ਜਾਂਦੈ,
ਹਾਲਾਤ ਬਿਗੜ ਜਾਣ ਤਾਂ ਵਕਤ ਬੇੲੀਮਾਨ ਹੋ ਜਾਂਦੈ,
ਤਕੱਬੁਰ ਜੇ ਸਿਰ ਚੜ੍ਹ ਜਾਵੇ ਤਾਂ ਰੱਬ ਵੀ ਭੁੱਲ ਜਾਂਦੈ,
ਮੁਸੀਬਤਾਂ ਦੀ ਜੰਗ ਛਿੜੇ ਤਾਂ ਸੁੱਖ ਮਹਿਮਾਨ ਹੋ ਜਾਂਦੈ,
ਮੇਰ- ਤੇਰ ਛੱਡ ਦੇਵੋ ਤਾਂ ਜਹਾਨ ਹੀ ਅਾਪਣਾ ਹੋ ਜਾਂਦੈ,
ਕੌਲ ਕਰਾਰ ਟੁੱਟੇ ਤਾਂ ਸੈਣੀ ਦਿਲ ਲਹੂ ਲੁਹਾਨ ਹੋ ਜਾਂਦੈ,

No comments:

Post a Comment