ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, August 1, 2019

ਅੱਖਾਂ ਦਾ ਕਮਾਲ - ਸੁੁਰਿੰਦਰ ਕੌਰ ਸੈਣੀ


ਅਨੋਖੇ ਕੲੀ ਸਵਾਲ ਕੱਸ ਜਾਂਦੀਆਂ ਨੇ ਅੱਖਾਂ,
ਦਿਲ ਤੇ ਲਿਖੀ ਗਲ ਦੱਸ ਜਾਂਦੀਆਂ ਨੇ ਅੱਖਾਂ,
ਟੁੱਟੇ ਦਿਲ ਦੀ ਦਾਸਤਾਂ ਕਹਿ ਜਾਂਦੀਆਂ ਨੇ ਅੱਖਾਂ,
ਤੜਫ ਜੁਦਾੲੀ ਚ ਰੋ ਕੇ ਘੱਸ ਜਾਂਦੀਆਂ ਨੇ ਅੱਖਾਂ,
ਮੋਮ ਬਣ ਮਮਤਾ ਦੇ ਸੇਕ ਚ ਪਿਘਲਦੀਅਾਂ ਅੱਖਾਂ,
ਨਿੰਮ ਦੇ ਪੱਤੇ ਵਾਲਾ ਹਾਸਾ ਹੱਸ ਜਾਂਦੀਆਂ ਨੇ ਅੱਖਾਂ,
ਵੇਲੇ ਦੀਆਂ ਐਨਕਾਂ ਵਿਚ ਕੈਦ ਹੋ ਜਾਂਦੀਆਂ ਅੱਖਾਂ,
ਦੁੱਖ - ਸੁੱਖ ਜਿੰਦਗੀ ਦਾ ਦੱਸ ਜਾਂਦੀਆਂ ਨੇ ਅੱਖਾਂ,
ਲੱਪ ਕੁ ਸੁਰਮਾ ਪਾ ਕੇ ਠੱਗ ਲੈਂਦੀਆਂ ੲਿਹ ਅੱਖਾਂ,
ਦੋ ਰੂਹਾਂ ਦੇ ਪਿਅਾਰ ਵਿਚ ਫੱਸ ਜਾਂਦੀਅਾਂ ਨੇ ਅੱਖਾਂ,
ਸੱਚੋ ਸੱਚ ਪਾਣੀ ਦਾ ਪਾਣੀ ਨਿਤਾਰ ਜਾਂਦੀਅਾਂ ਅੱਖਾਂ,
ਝੂੱਠ ਦੀਅਾਂ ਪੁੜਪੁੜੀਅਾਂ , ਝੱਸ ਜਾਂਦੀਅਾਂ ਨੇ ਅੱਖਾਂ,
ਰਾਜ਼ ਦਿਲ ਦੇ ਡੁੰਘੇ ਢੱਕਦੀਅਾਂ ਮਰਜਾਣੀਅਾਂ ਅੱਖਾਂ,
ਸੈਣੀ ਦੁਨੀਅਾ ਦੇ ਮੇਲੇ ਚ ਡੱਸ ਜਾਂਦੀਅਾਂ ਨੇ ਅੱਖਾਂ,

No comments:

Post a Comment