ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, August 3, 2019

ਕੁੜੀਆਂ ਪੇਕੇ ਆਈਆਂ ਵੇਖੋ ਸਾਵਣ - Balwinder Kaur Sargi

ਕੁੜੀਆਂ ਪੇਕੇ ਆਈਆਂ ਵੇਖੋ ਸਾਵਣ 'ਚ,
ਪੀਂਘਾਂ ਖੂਬ ਚੜਾਈਆਂ ਵੇਖੋ ਸਾਵਣ 'ਚ।
ਮਾਵਾਂ ਧੀਆਂ ਰਲ ਬੈਠੇ ਸਭ ਭੈਣ ਭਰਾ,
ਰੌਣਕਾ ਜਿਨਾਂ ਲਾਈਆਂ ਵੇਖੋ ਸਾਵਣ 'ਚ।
ਖੀਰਾ ਪੂੜੇ ਪੱਕੇ ਗਿੱਧਾ ਰਲ ਪਾਇਆ,
ਨਣਦਾਂ ਤੇ ਭਰਜਾਈਆਂ ਵੇਖੋ ਸਾਵਣ 'ਚ।
ਕੋਇਲਾ ਗਾਏ ਗੀਤ ਤੇ ਡੱਡੂਆਂ ਦਾ,
ਰੌਲਾ,
ਮੋਰਾਂ ਪੈਲਾ ਪਾਈਆਂ ਵੇਖੋ ਸਾਵਣ'ਚ।
ਪੱਤਿਆਂ ਖੜ-ਖੜ ਲਾਈ ਟਾਹਣੀਆਂ ਝੂਮਦੀਆਂ,
ਘੋਰ ਘਟਾਵਾਂ ਛਾਈਆਂ ਵੇਖੋ ਸਾਵਣ'ਚ।
ਪੀਂਘ ਪੈਂ ਗਈ ਸਤਰੰਗੀ ਅਸਮਾਨ ਉੱਤੇ।
ਕੁੜੀਆਂ ਤੀਆਂ ਲਾਈਆਂ ਵੇਖੋ ਸਾਵਣ 'ਚ।
ਬਲਵਿੰਦਰ 'ਸਰਘੀ' ਆਓ ਕਿੱਕਲੀ ਰਲ ਪਾਈਏ,
ਦੂਰ ਹੋਣ ਤਨਹਾਈਆਂ ਵੇਖੋ ਸਾਵਣ'ਚ।

No comments:

Post a Comment