ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, July 20, 2019

ਕੋੲੀ ਹਸੀਨ ਜਿਹੀ ਕੀਤੀ ਗਲਤੀ ਵਰਗਾ - Jatinder Singh

ਕੋੲੀ ਹਸੀਨ ਜਿਹੀ ਕੀਤੀ ਗਲਤੀ ਵਰਗਾ,
ਵੇ ਤੂੰ ਓਵੇ ਦਾ ੲੀ ਅ ਮੇਰੇ ਖਿਅਾਲ ਵਰਗਾ|
ਤੈਨੂੰ ਦੇਖ ਤਾ ਸਕਦੀ ਅਾ ਪਰ ਛੋ ਨਹੀ ਸਕਦੀ
ਵੇ ਤੈਨੂੰ ਲਿੱਖ ਤਾਂ ਲੇਦੀ ਅਾ ਪਰ ਗਾ ਨਹੀ ਸਕਦੀ
ਜਿਵੇ ਪਹਿਲੀ ਵਾਰੀ ਲਿਖੇ ਕਿਸੇ ਗੀਤ ਵਰਗਾ,
ਵੇ ਤੂੰ ਓਵੇ ਦਾ ੲੀ ਅ ਮੇਰੇ ਖਿਅਾਲ ਵਰਗਾ|
ਜਿਵੇ ਕਿਸੇ ਨੇ ਹਾਕ ਮਾਰ ਕੇ ਬੁਲਾ ਲਿਅਾ ਹੋਵੇ
ਜਿਵੇ ਕਿਸੇ ਨੇ ਅਾ ਕੇ ਬੂਹਾ ਖੜਕਾ ਲਿਅਾ ਹੋਵੇ
ਅੇਵੈ ਹੀ ਪਾਲੇ ਹੋੲੇ ਕਿਸੇ ਵਹਿਮ ਵਰਗਾ,
ਵੇ ਤੂੰ ਓਵੇ ਦਾ ੲੀ ਅ ਮੇਰੇ ਖਿਅਾਲ ਵਰਗਾ|
ਵੇ ਤੂੰ ਸੁਪਨੇ ਚ ਮੈਨੂੰ ਕੲੀ ਵਾਰੀ ਮਿਲੀਅਾ
ਮੈ ਹੁਣੇ ਅੲਿਅਾ ਕਹਿ ਕੇ ਨਹੀ ਮੁੜੀਅਾ
ੳੁਮਰਾ ਤੋ ਲੰਬੀ ੳੁਡੀਕ ਵਰਗਾ,
ਵੇ ਤੂੰ ਓਵੇ ਦਾ ੲੀ ਅ ਮੇਰੇ ਖਿਅਾਲ ਵਰਗਾ|
ਵੇ ਤੈਨੂੰ ਜੱਗ ਤੋ ਸੀ ਮੈ ਲੁਕਾ ਕੇ ਰੱਖਿਅਾ
ਵੇ ਤੂੰ ਸਭ ਨੂੰ ਛੱਡ ਮੈਨੂੰ ਹੀ ਡੰਗਿਅਾ
ਜੀਤ ਬੁੱਕਲ ਚ ਪਾਲੇ ਕਿਸੇ ਸੱਪ ਵਰਗਾ,
ਵੇ ਤੂੰ ਓਵੇ ਦਾ ੲੀ ਅ ਮੇਰੇ ਖਿਅਾਲ ਵਰਗਾ|
ਜਤਿੰਦਰ ਸਿੰਘ.....

No comments:

Post a Comment