ਦਿਲ ਅਾਪਣਾ ਅਾਪੇ ਨਾਲ ਰੁੱਸਵਾੲੀ ਕਰ ਗਿਅਾ,
ਗੈਰਾਂ ਨੂੰ ਦਿਲ ਚ ਵਸਾ ਕੇ ਬੇਵਫਾੲੀ ਕਰ ਗਿਅਾ,
ਅਾਪਣੇ ਹੱਥੀਂ ਅਾਪੇ ਹੀ ੳੁਹ ਮਜ਼ਬੂਰ ਹੋ ਗਿਅਾ,
ਸ਼ਾਨੋ ਸ਼ੌਕਤ ਸਭ ਗਵਾ ਕੇ ਬੇਵਫ਼ਾੲੀ ਕਰ ਗਿਅਾ,
ਮੁਹੱਬਤ ਨੂੰ ਟੀਸੀ ਤੇ ਬੈਠਾ ਕੇ ਬੇਕਰਾਰ ਹੋ ਗਿਅਾ,
ਝੂੱਠੇ ਸੰਗ ਦਿਲ ਲਗਾ ਕੇ, ਬੇਵਫ਼ਾੲੀ ਕਰ ਗਿਅਾ,
ਪਾਗਲ ਦਿਵਾਨਾ ਮਸਤਾਨਾ ਅਲਬੇਲਾ ਹੋ ਗਿਅਾ,
ਪ੍ਰੀਤਾਂ ਦਾ ਸਰੂਰ ਜਗਾ ਕੇ, ਬੇਵਫ਼ਾੲੀ ਕਰ ਗਿਅਾ,
ਵਿਸ਼ਵਾਸ ਅੰਤਾ ਦਾ ਕਰ ਕੇ ਸ਼ੁਦਾੲੀ ਬਣ ਗਿਅਾ,
ਸੈਣੀ ਨੂੰ ਝੱਲੀ ਬਣਾ ਕੇ , ਬੇਵਫ਼ਾੲੀ ਕਰ ਗਿਅਾ
No comments:
Post a Comment