ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, July 20, 2019

ਦਿਲ ਦਾ ਬਾਦਸ਼ਾਹ - Makhan Bhaini Wala


ੲਿੱਕ ਤੂੰ ਹੋਵੇਂ ੲਿੱਕ ਮੈਂ ਹੋਵਾਂ,
ਦੂਜਾ ਸਿੱਲੀਅਾਂ ਵਗਣ ਹਵਾਵਾਂ।
ਤੇਰੀ ਬਾਂਹ ਫੜ ਕੇ ਮੁਟਿਅਾਰੇ,
ਨੀ ਮੈਂ ਗੀਤ ਪਿਅਾਰ ਦੇ ਗਾਵਾਂ।
ਮੈਂ ਤੇਰੀਅਾਂ ਜ਼ੁਲਫਾਂ ਨਾਲ ਖੇਡਾਂ,
ੲਿਹ ਦੁਨੀਅਾਂ ਵੇਖ ਕੇ ਸੜਦੀ।
ਫਿਰ ਦਿਲ ਦੇ ਬਾਦਸ਼ਾਹ ਦੀ,
ਅੱਖ ਬਦੋਬਦੀ ਜਾਵੇ ਲੜਦੀ।
ੲਿੱਕ ਤੂੰ ਹੋਵੇਂ ੲਿੱਕ ਮੈਂ ਹੋਵਾਂ,
ਦੂਜਾ ਪੈਣ ਪੁਰੇ ਦੀਅਾਂ ਕਣੀਅਾਂ।
ਬਸ ਦੋ ਵਣਜਾਰੇ ਜਾਨਣ ਨੀ,
ਕੀ ਸੋਹਲ ਦਿਲਾਂ ਤੇ ਬਣੀਅਾਂ।
ਰੂਪ ਤੇਰੇ ਨੂੰ ਵੇਖ ਵੇਖ ਕੇ,
ਲੋਰ ਕਮਲੀੲੇ ਚੜਦੀ।
ਫਿਰ ਦਿਲ ਦੇ ਬਾਦਸ਼ਾਹ ਦੀ,
ਅੱਖ ਬਦੋਬਦੀ ਜਾਵੇ ਲੜਦੀ।
ੲਿੱਕ ਤੂੰ ਹੋਵੇਂ ੲਿੱਕ ਮੈਂ ਹੋਵਾਂ,
ਦੂਜਾ ਬੁੱਲਟ ਹੋਵੇ ਮੇਰਾ ਘਰਦਾ।
ਫੁੱਲ ਸਪੀਡ ਤੇ ਜਾੲੀੲੇ ਤੇ,
ਹੋਵੇ ਬੱਦਲ ਸਾੳੁਣ ਦਾ ਵਰਦਾ।
ਦਿਲ ਅਾਪਣੇ ਦੀ ਧੜਕਣ ਬੱਲੀੲੇ,
ਜਾਦੀ ੲੇ ਮੋਸ਼ਨ ਫੜਦੀ।
ਫਿਰ ਦਿਲ ਦੇ ਬਾਦਸ਼ਾਹ ਦੀ,
ਅੱਖ ਬਦੋਬਦੀ ਜਾਵੇ ਲੜਦੀ।
ੲਿੱਕ ਤੂੰ ਹੋਵੇਂ ੲਿੱਕ ਮੈਂ ਹੋਵਾ,
ਦੂਜਾ ਵਗਦਾ ਹੋਵੇ ਦਰਿਅਾ ਨੀ।
ਕਣੀਅਾਂ ਦੇ ਵਿੱਚ ਭਿੱਜੀੲੇ ਨੀ,
ਹੋਕੇ ਜੱਗ ਤੋਂ ਬੇਪਰਵਾਹ ਨੀ।
ੲਿੱਕ ਨੰਬਰ ਦੀ ਜੋੜੀ ਜਾਵੇ,
ੲਿਸ਼ਕ ਪਾੜਤਾਂ ਪੜਦੀ।
ਫਿਰ ਦਿਲ ਦੇ ਬਾਦਸ਼ਾਹ ਦੀ,
ਅੱਖ ਬਦੋਬਦੀ ਜਾਵੇ ਲੜਦੀ।
ੲਿੱਕ ਤੂੰ ਹੋਵੇਂ ੲਿੱਕ ਮੈਂ ਹੋਵਾਂ,
ਦੂਜਾ ਵੱਖਰਾ ਹੋਵੇ ਚੁਬਾਰਾ।
ਮੈਂ ਪਾਵਾਂ ਬਾਤਾਂ ਪਿਅਾਰ ਦੀਅਾਂ,
ਤੂੰ ਬੱਲੀੲੇ ਭਰੇਂ ਹੁੰਗਾਰਾ।
ਕਹਿੰਦਾ ਮੱਖਣ ਭੈਣੀਵਾਲਾ,
ਰੇਸ ਜਰਾ ਨਹੀਂ ਖੜਦੀ।
ਫਿਰ ਦਿਲ ਦੇ ਬਾਦਸ਼ਾਹ ਦੀ,
ਅੱਖ ਬਦੋਬਦੀ ਜਾਵੇ ਲੜਦੀ।
ਮੱਖਣ ਸਿੰਘ ਮੱਟੂ Urf
Makhan Bhaini Wala

No comments:

Post a Comment