ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 13, 2017

Rukhsar Osde - Bhajan Aadi

ਰੁਖ਼ਸਾਰ ਉਸਦੇ ਸੂਹੇ ਸੇਬਾਂ ਦੇ ਰੰਗ ਜਹੇ ਨੇ!
ਮੁੱਖ ਵੇਖ ਚੰਦ ਸੂਰਜ ਸਿਰ ਨੂੰ ਝੁਕਾ ਰਹੇ ਨੇ!
ਜੋਬਨ ਜਵਾਨੀ ਮਘਦੀ ਖਿੰਡਾ ਰਹੀ ਸ਼ਰਾਰੇ,
ਹੁਣ ਆਸ਼ਕਾਂ ਘਰਾਂ ਵਿਚ ਬੰਕਰ ਬਣਾ ਲਏ ਨੇ!
ਉਹ ਭਾਲ਼ ਦੇ ਸਦਾ ਹੀ ਰੁੱਸਣ ਦਾ ਇਕ ਬਹਾਨਾ,
ਤਾਂਹੀਂ ਤਾਂ ਬਾਤ ਦਾ ਉਹ ਬਤੰਗੜ ਬਣਾ ਰਹੇ ਨੇ!
ਅੱਲੇ ਨੇ ਜ਼ਖ਼ਮ ਦਿਲ ਦੇ ਭਰਨੇ ਨਾ ਉਮਰ ਸਾਰੀ,
ਬੋਲਾਂ ਦੇ ਤਿੱਖੇ ਨੇਜ਼ੇ ਸੀਨੇ ਲੰਘਾ ਰਹੇ ਨੇ!
ਐੰਵੇੰ ਦਿਲਾ ਨਾ ਉਹ ਤਾਂ ਮੁੱਖੜਾ ਭਵਾ ਕੇ ਲੰਘਦੇ,
ਦਿਲਦਾਰ ਤਾਂ ਰਕੀਬਾਂ ਦੀ ਚੁੱਕਣਾ 'ਚ ਆ ਗਏ ਨੇ!
ਉਲਫ਼ਤ ਦਾ ਪੀ ਕੇ ਅੰਮ੍ਰਿਤ ਹੋਣਾ ਅਮਰ ਸੀ ਚਾਹੁੰਦੇ,
ਬਦਨਾਮ ਹੋ ਕੇ ਉਹ ਤਾਂ ਨਰਕਾਂ ਨੂੰ ਧਾਹ ਗਏ ਨੇ!
ਮਾਂ ਪੇ ਦੀ ਸੇਵਾ' ਆਦੀ 'ਇਹ ਹੈ ਮਹਾਨ ਸੇਵਾ,
ਘਰ ਘਰ' ਚ ਏਥੇ ਪੁੱਤਰ ਮੁੱਖੜੇ ਭਵਾ ਰਹੇ ਨੇ!

No comments:

Post a Comment