ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 13, 2017

ਦਰਦਾਂ ਦੀ ਕਹਾਣੀ - Hakam Singh Meet


ਇਹ ਮੇਰੇ ਦਰਦਾਂ ਦੀ ਕਹਾਣੀ ਅੈਂ ,
ਜਿਹਡ਼ੀ ਘੁੰਮਦੀ ਫਿਰਦੀ ਚਾਰ ਚੁਫੇਰੇ ।
ਜਿਨ੍ਹਾਂ ਜਿਨ੍ਹਾਂ ਦੇਖੀ ਉੁਹੀ ਅੱ ਖਾਂ ਵਿਚੋਂ
ਹੰਝੂ ਕੇਰੇ ।
ਮੂੰਹ ਨਾਲ ਅਸੀਂ ਬਿਆਨ ਨਹੀਂ ਕਰ
ਸਕਦੇ ।
ਲੋਕ ਪੜ ਲੈਂਦੇ ਨੇ ਸਾਡੇ ਚਿਹਰੇ ।
ਅਸੀਂ ਜੇ ਲਿਖਣ ਲੱਗਦੇ ਹਾਂ ,
ਹੰਝੂਆਂ ਨਾਲ ਬਰਕੇ ਭਿੱਜ
ਜਾਂਦੇ ਨੇ ਸਾਰੇ ।
ਅਸੀਂ ਤੇਰੇ ਡੂੰਘੇ ਲਫ਼ਜ਼ਾਂ ਨੂੰ ਕਿਵੇਂ
ਹਰਫਾਂ ਵਿੱਚ ਮਿਲਾ ਦਈਏ ਸਾਰੇ ।
ਇਹ ਵੀ ਮਿੱਠੇ ਦਰਦਾਂ ਦੀ ਕਹਾਣੀ ਅੈਂ ।
ਦੱਸ ਕਿਵੇਂ ਲੋਕਾਂ ਤੱਕ ਪਹੁੰਚਾ ਦਈਏ ਸਾਰੇ ।
ਫਿਰ ਕਲਮ ਮੇਰੀ ਜਵਾਬ ਦੇ ਦਿੰਦੀ ।
ਕਿਵੇਂ ਮੈਂ '' ਹਾਕਮ ਮੀਤ '' ਦੀਆਂ ਤਨਹਾਈਆਂ
ਦੇ ਦਰਦ ਬਿਆਨ ਕਰ ਦੇਵਾਂ ਸਾਰੇ ।
ਹਾਕਮ ਸਿੰਘ ਮੀਤ :- ਬੌਂਦਲੀ
'' ਮੰਡੀ ਗੋਬਿੰਦਗਡ਼੍ਹ '' 21,1,2017

No comments:

Post a Comment