ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 14, 2017

Gazal - Bhajan Aadi

ਗੱਲ ਹੌਲ਼ੀ ਹੌਲ਼ੀ ਕਰਨਾ ਕੰਧਾਂ ਦੇ ਕੰਨ ਹੁੰਦੇ!
ਦੰਡ ਹੈ ਕਜ਼ਾ ਦਾ ਭਰਨਾ ਕੰਧਾਂ ਦੇ ਕੰਨ ਹੁੰਦੇ!
ਚੋਰੀ ਤਾਂ ਹੁੰਦੀ ਚੋਰੀ ਕੱਖ ਦੀ ਹੋਵੈ ਜਾਂ ਲੱਖ ਦੀ ;
ਚੋਰੀੰ ਨਾ ਪਿਆਰ ਕਰਨਾ ਕੰਧਾਂ ਦੇ ਕੰਨ ਹੁੰਦੇ!
ਸੰਦਲੀ ਬਦਨ ਹੈ ਤੇਰਾ ਸੱਜਣਾ ਨ ਮਾਣ ਕਰਨੈ,
ਪੱਥਰ ਦੇ ਨਾਲ ਮਰਨਾ ਕੰਧਾਂ ਦੇ ਕੰਨ ਹੁੰਦੇ!
ਖਾ ਬੇਜ਼ਬਾਂ ਦਾ ਖਾਣਾ ਭਰਿਆ ਜੇ ਢਿੱਡ ਨੇ ਤੇਰਾ,
ਆਖ਼ਰ ਪਸ਼ੂ ਤੈੰ ਬਣਨਾ ਕੰਧਾਂ ਦੇ ਕੰਨ ਹੁੰਦੇ!
ਪ੍ਰੇਸ਼ਾਨ ਲੋਕ ਹੁੰਦੇ ਮਰਦੇ ਮਰੀਜ਼ ਰਾਹੀਂ ;
ਸੜਕਾਂ ਤੇ ਲੱਗਾ ਧਰਨਾ ਕੰਧਾਂ ਦੇ ਕੰਨ ਹੁੰਦੇ !
ਦੱਸੀੰ ਹੈ ਇਸ਼ਕ ਸੌਖਾ ਭੁੱਲ ਕੇ ਮਸ਼ੂਕ ਨੂੰ ਨਾ,
ਅੱਗਾਂ 'ਚ ਰੋਜ਼ ਸੜਨਾ ਕੰਧਾਂ ਦੇ ਕੰਨ ਹੁੰਦੇ!
ਲੋਕਾਂ ਨੂੰ ਆਖੋ 'ਆਦੀ'ਕੰਨਾਂ 'ਚ ਗੱਲ ਨਾ ਕਰਨੈ ;
ਪੈਣਾ ਤਸੀਹਾ ਜ਼ਰਨਾ ਕੰਧਾਂ ਦੇ ਕੰਨ ਹੁੰਦੇ!

No comments:

Post a Comment