ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Pehla Khat -Bal G

*ਪਹਿਲਾ ਖਤ*
ਇੱਕ ਗੱਲ ਦੱਸਾਂ ਤੈਨੂੰ
ਮੇਰਾ ਜੋ ਦਿਲ ਹੈ ਨਾ
ਮੇਰੀ ਹੁਣ ਸੁਣਦਾ ਹੀ ਨਹੀਂ
ਬਾਹਲਾ ਜਿੱਦੀ ਹੋ ਗਿਅਾ
ਬਥੇਰਾ ਸਮਝਾਇਅਾ
ਪਰ ਕਿੱਥੇ
ਦੁਨੀਅਾ ਦੀ ਭੀੜ ਵਿੱਚ
ਤੇਰੀ ਹੀ ਸੂਰਤ ਭਾਲਦਾ ਏ
ਤੇ ਤਨਹਾਈਅਾ ਦੇ ਦੌਰ ਵਿੱਚ ਵੀ
ਤੇਰੀ ਹੀ ਪ੍ਤਿਮਾ ਓਲੀਕਦਾ ਏ
ਤੇਰੀਅਾਂ ਯਾਦਾ ਦੀ ਸ਼ੀਤ ਪੌਣ
ਜਦ ਸੁਲਗਦੇ ਅਰਮਾਨਾ ਨਾਲ
ਟਕਰਾ ਕੇ ਨਿਕਲਦੀ ਏ
ਤਾਂ ਮੁਸਲਾਧਾਰ ਬਰਸਾਤ
ਨੈਣਾ ਨਾਲ ਗੂੜੀ ਸਾਂਝ ਪਾ ਲੈਦੀਂ ਏ
ਬੜੇ ਹੀ ਵਸੀਲੇ ਕਰਦੀ ਹਾਂ
ਦਿਲ ਨੂੰ ਦੁਨੀਆ ਦਾਰੀ ਵਿੱਚ
ੳੁਲਝਾੳੁਣ ਦੀ
ਪਰ ਏ ਕਮਲਾ
ਸਿਅਾਣਾ ਬਣਦਾ ਹੀ ਨਹੀਂ
ਕਮਲਾ ਸ਼ੱਕੀ ਵੀ ਬਾਹਲਾ ਹੋ ਗਿਅਾ
ਬਥੇਰੇ ਹਾੜੇ ਕੱਢਦੀ ਏਹਦੇ
ਇੰਤਜਾਰ ਕਰ
ਤੇਰੇ ਹਿੱਸੇ ਵਫਾਵਾਂ ਨੇ
ਸਮਝ ਵੀ ਲੈਂਦਾ ਮੇਰੀਅਾਂ ਦਲੀਲਾ ਨੂੰ
ਪਰ ਤੇਰੇ ਤੋ ਪਈਅਾਂ ਦੂਰੀਆਂ ਨੇ
ਮਤ ਮਾਰ ਦਿੱਤੀ ਇਸਦੀ
ਮੈਨੂੰ ਪਤਾ ਇਸਨੇ
ਤੇਰੇ ਹੀ ਸਮਝਾਇਅਾਂ ਸਮਝਣਾ
ਤੂੰ ਮਹਿਰਬਾਨੀ ਕਰੀ ਇਸ ਨਾਚੀਜ਼ ਤੇ
ਜਿੰਨਾਂ ਪਿਅਾਰ ਲੁਟਾਇਅਾ
ਇਸਨੇ ਤੇਰੇ ਤੇ
ੳੁਨਾਂ ਪਿਅਾਰ ਵਾਪਿਸ ਲੈਣ ਦਾ
ਹੱਕਦਾਰ ਵੀ ਇਸ ਨੂੰ ਹੀ ਮੰਨੀ
ਤੇਰੀ ੳੁਡੀਕ ਵਿੱਚ
ਮੇਰੀਅਾਂ ਅਾਸਾਂ
ਤੇਰੀਆਂ ਵਫਾਵਾਂ ਦੇ ਸਹਾਰੇ....
💚ਬੱaਲ+ਜਿੰdਰ💛

No comments:

Post a Comment