ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Insaaf - Binder Jaan

ਇਨਸਾਫ
ਨਹੀ ਛੱਡਣਾ ਉਹ,ਬੋਲੇ ਜਿਹਡ਼ਾ ਜੁਰਮ ਖਿਲਾਫ
ਉਭਰਨ ਨਹੀ ਹੈ ਦੇਣਾ ਕਦੀ ਸੱਚ ਤੇ ਇਨਸਾਫ
ਚੋਰ ਨੂੰ ਚੌਰ ਜੋ ਅਾਖੂੂ ਚੋਰ ਬਣਾ ਦੇਣਾ ਉਸਨੂੰ
ਲੋਕਤੰਤਰ ਵਿੱਚ ਸੱਚੇ ਲੋਕ ਨਾ ਕਰਨੇ ਮੁਆਫ
ਤੱਲਵੇ ਚੱਟੂ ਜਿਹਡ਼ਾ ਜਿੰਦਾ ਬਸ ਉਹੀ ਬੱਚਣਾ
ਸੱਚ ਬੋਲੇਗਾ ਜਿਹਡ਼ਾ ਜੱਗ ਤੋਂ ਕਰਾਂਗੇ ਸਾਫ
ਸਦੀਆਂ ਤੋਂ ਹੈ ਰਿੱਝਦੀ ਹਾਂਡੀ ਰਾਜਨੀਤੀ ਵਾ�ਲੀ
ਅੱਗ ਸਾਡੀ ਵਿੱਚ ਸੜੇਗਾ ਜੋ ਨਿਕਲੇ ਨਾ ਭਾਫ
ਸੀਨਾ ਜੋਰੀ ਚੱਲਣੀ ਸਾਡੀ ਹਰ ਵਰਗ ਉੱਤੇ
ਬਿੰਦਰਾ ਅਸੀਂ ਖਾਦੀ ਸੀ ਇਹੀ ਇਸਤਿਹਲਾਫ
Binder Jaan e sahit

No comments:

Post a Comment