ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, December 4, 2017

Mini Kahani - Amrik S Gill

ਸ਼ੁਕਰ ਦਾਤਿਆ...
ਇੱਕ ਅਮੀਰ ਇਨਸਾਨ ਸਵੇਰ ਆਪਣੇ ਬਿਸਤਰੇ ਤੋਂ ਉੱਠਦਾ ਹੈ ਤਾਂ ਕਮਰੇ ਦੀ ਖਿੜਕੀ ਵਿੱਚੋਂ ਬਾਹਰ ਦੇਖਦਾ ਹੈ ਕਿ ਇੱਕ ਗਰੀਬ ਆਦਮੀ ਘਰ ਦੇ ਡਸਟਬਿਨ ਵਿੱਚੋਂ ਕੁਝ ਖਾਣ ਲਈ ਲੱਭ ਰਿਹਾ ਹੈ, ਅਮੀਰ ਇਨਸਾਨ ਇਹ ਦੇਖ ਕੇ ਆਖਦਾ ਹੈ..." ਸ਼ੁਕਰ ਦਾਤਿਆ ਕਿ ਮੈਂ ਗਰੀਬ ਨਹੀਂ ਹਾਂ "...
ਉਹ ਗਰੀਬ ਆਦਮੀ ਕੁਝ ਖਾਣਯੋਗ ਵਸਤੂ ਖਾ ਰਿਹਾ ਹੈ ਤੇ ਦੇਖਦਾ ਹੈ ਕਿ ਇੱਕ ਪਾਗਲ ਵਿਆਕਤੀ ਆਪਣੇ ਕੱਪੜੇ ਊਤਾਰ ਕੇ ਸੜਕ ਤੇ ਹੁੜਦੰਗ ਮਚਾ ਰਿਹਾ ਹੈ, ਗਰੀਬ ਆਦਮੀ ਇਹ ਦੇਖ ਕੇ ਆਖਦਾ ਹੈ..." ਸ਼ੁਕਰ ਦਾਤਿਆ ਕਿ ਮੈਂ ਪਾਗਲ ਨਹੀਂ ਹਾਂ "....
ਸੜਕ ਤੇ ਹੁੜਦੰਗ ਮਚਾ ਰਿਹਾ ਪਾਗਲ ਵਿਆਕਤੀ ਕੀ ਦੇਖਦਾ ਹੈ ਕਿ ਇੱਕ ਐਬੂੰਲੈਂਸ ਕਿਸੇ ਬਿਮਾਰ ਵਿਆਕਤੀ ਨੂੰ ਹਸਪਤਾਲ ਬੜੀ ਤੇਜੀ ਨਾਲ ਲੈ ਜਾ ਰਹੀ ਆ, ਪਾਗਲ ਵਿਆਕਤੀ ਐਬੂੰਲੈਂਸ ਨੂੰ ਜਾਂਦਿਆ ਦੇਖ ਕੇ ਆਖਦਾ ਹੈ...." ਸ਼ੁਕਰ ਦਾਤਿਆ ਕਿ ਮੈਂ ਤੰਦਰੁਸਤ ਹਾਂ "...
ਹਸਪਤਾਲ ਦਵਾਈ ਲੈਣ ਜਾ ਰਿਹਾ ਬਿਮਾਰ ਵਿਆਕਤੀ ਅੰਦਰ ਵੜਦੇ ਹੀ ਦੇਖਦਾ ਹੈ ਕਿ ਇੱਕ ਮਰੀਜ ਜਿਸਦੀ ਮੌਤ ਹੋ ਗਈ ਤੇ ਉਸ ਮ੍ਰਿਤਕ ਵਿਆਕਤੀ ਨੂੰ ਮੋਰਚਰੀ ਵੱਲ ਲਿਜਾਇਆ ਜਾ ਰਿਹਾ, ਉਸ ਡੈਡਬਾਡੀ ਨੂੰ ਦੇਖ ਕੇ ਬਿਮਾਰ ਵਿਆਕਤੀ ਆਖਦਾ ਹੈ.." ਸ਼ੁਕਰ ਦਾਤਿਆ ਕਿ ਮੈਂ ਜਿੰਦਾ ਹਾਂ "....
ਇੱਕ ਮ੍ਰਿਤਕ ਇਨਸਾਨ ਹੀ ਪਰਮਾਤਮਾ ਦਾ ਸ਼ੁਕਰ ਅਦਾ ਨਹੀਂ ਕਰ ਸਕਦਾ.....ਇਹੀ ਸੱਚ ਹੈ
ਜਿੰਦਗੀ ਕੀ ਹੈ...?
ਜਿੰਦਗੀ ਦੀ ਅਸਲੀਅਤ ਵਧੀਆ ਢੰਗ ਨਾਲ ਦੇਖਣ ਲਈ ਤੁਹਾਨੂੰ ਇਹਨਾਂ 3 ਜਗਾ ਤੇ ਜਾਣ ਦੀ ਲੋੜ ਹੈ...
1. ਹਸਪਤਾਲ 2. ਜੇਲ 3. ਸਮਸ਼ਾਨਘਾਟ
ਹਸਪਤਾਲ ਜਾ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਤੰਦਰੁਸਤੀ ਤੋਂ ਵੱਡੀ ਕੋਈ ਖੂਬਸੂਰਤੀ ਨਹੀਂ..
ਜੇਲ ਵਿੱਚ ਬੰਦ ਕੈਦੀਆਂ ਨੂੰ ਵੇਖਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਜਾਦੀ ਤੋਂ ਕੀਮਤੀ ਕੋਈ ਚੀਜ ਨਹੀਂ..
ਸਮਸ਼ਾਨਘਾਟ ਜਾ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿੰਦਗੀ 'ਚ ਸਾਹਾਂ ਦੀ ਕਿੰਨੀ ਅਹਿਮੀਅਤ ਹੈ, ਜਿਸ ਜਮੀਨ ਤੇ ਅੱਜ ਅਸੀਂ ਚੱਲ ਰਹੇ ਹਾਂ, ਕੱਲ ਇਹੀ ਜਮੀਨ ਸਾਡੇ ਸਿਰ ਦੀ ਛੱਤ ਹੋਏਗੀ...
ਫਿਰ...
ਕਿਉਂ ਨਾ ਅਸੀਂ ਸ਼ੁਕਰਗੁਜਾਰ ਹੋਈਏ, ਸਾਨੂੰ ਮਿਲੀਆਂ ਹੋਈਆਂ ਦਾਤਾਂ ਲਈ, ਉਸ ਪਰਮਾਤਮਾ ਦੇ..ਜਿਸ ਨੇ ਸਾਨੂੰ ਜਿੰਦਗੀ ਰੂਪੀ ਵੱਡਮੁੱਲੀ ਸੌਗਾਤ ਦਿੱਤੀ ਹੈ......✍

No comments:

Post a Comment