ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 3, 2017

Jina Pabba Nu - Harwinder Singh Happy

ਜਿਨ੍ਹਾਂ ਪੱਬਾਂ ਨੂੰ ਪੈੜਾਂ ਦੇ ਕਦੇ ਨਿਸ਼ਾਨ ਨਾ ਲੱਭੇ
ਕਦਮ ਕਦਮ ਤੇ ਹਾਦਸੇ ਉਹਨਾਂ ਨੂੰ ਹੈਰਾਨ ਹੀ ਲੱਭੇ।
ਜਿੰਦਗੀ ਦਮ ਭਰਦੀ ਰਹੀ ਤਮਾਮ ਉਮਰ ਸਿਸਕੀਆਂ ਦਾ
ਰਹਿਬਰ ਦੇ ਭੇਸ ਵਿੱਚ ਸਾਰੇ ਜਿਸ ਨੂੰ ਹੈਵਾਨ ਹੀ ਲੱਭੇ।
ਜਿਹੜੇ ਕਾਫਲੇ ਉਲਫਤ ਦੀਆਂ ਦਰਾਂ ਤੋਂ ਹੋ ਕੇ ਗੁਜ਼ਰੇ
ਡੂੰਘੀ ਚੁੱਪ ਚ ਬੇ-ਸੁਰਤ...ਸਦਾ ਪਰੇਸ਼ਾਨ ਹੀ ਲੱਭੇ।
ਗੱਲ ਮੁੱਕਦੀ ਜੇ ਸਾਹਾਂ ਦੇ ਰੁਕਣ ਤੇ ਤਾਂ ਉਹ ਅਜ਼ਾਦ ਹੋ ਜਾਂਦੇ
ਆਸਾ ਦੇ ਸੰਘਣੇ ਜੰਗਲ ਹਮੇਸ਼ਾ ਜੋ ਵੀਰਾਨ ਹੀ ਲੱਭੇ।
ਵਜੂਦ ਹਾਰ ਕੇ ਜੋ ਜਿੱਤੀ ਬਾਜ਼ੀ ਵਫਾ ਦੀ "ਹੈਪੀ " ਤੂੰ
ਸਕੂਨ ਫਿਰ ਕਿੱਦਾਂ ਇਸ ਦਿਲੇ- ਨਾਦਾਨ ਨੂੰ ਲੱਭੇ।
ਆਪਣੀ ਕਲਮ ਤੋਂ--------ਖਾਰਾ ਪਾਣੀ ਲਾਲ ਸਮੁੰਦਰ
ਹਰਵਿੰਦਰ ਸਿੰਘ "ਹੈਪੀ"

No comments:

Post a Comment