ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Menu Bahot Payar Hai - Manmohan Kaur

ਮੈਨੂੰ ਬਹੁਤ ਪਿਆਰ ਹੈ ਬੑਿਖਾਂ ਨਾਲ
ਕਿਉਂਕਿ ਇਹ ਜੀਊਣਾ ਸਿਖਾਉਂਦੇ ਨੇ ..
ਸਫ਼ਲਤਾ ਦੀ ਟੀਸੀ ਤੇ ਪਹੁੰਚ ਕੇ,
ਆਪਣੀ ਮਿੱਟੀ ਨਾਲ ਜੁੜੇ ਰਹਿਣਾ ਸਿਖਾਉਂਦੇ ਨੇ..
ਹਰ ਮੌਸਮ ਦੀ ਤਲਖ਼ੀ ਨੂੰ ਸਹਿ ਕੇ ,
ਸੁੱਖ ਦੁੱਖ ਨੂੰ ਸਮ ਕਰ ਜਾਣਨਾ ਸਿਖਾਉਂਦੇ ਨੇ ..
ਪੱਤਿਆ ਦਾ ਰੰਗ ਬਦਲ ਕੇ,
ਜ਼ਿੰਦਗੀ ਦੇ ਹਰ ਰੰਗ ਨੂੰ ਮਾਣਨਾ ਸਿਖਾਉਂਦੇ ਨੇ ...
ਫ਼ੁੱਲ, ਫ਼ਲ ਅਤੇ ਛਾਵਾਂ ਦੇ ਕੇ ਵੀ..
ਅਡੋਲ, ਸ਼ਾਂਤ ਤੇ ਨਿਮਰਤਾ ਨਾਲ ਰਹਿਣਾ ਸਿਖਾਉਂਦੇ ਨੇ..
ਆਪਣਾ ਸਭ ਕੁੱਝ ਦੂਸਰਿਆ ਲਈ ਵਾਰ ਕੇ ..
ਕੁਰਬਾਨੀ ਦਾ ਜ਼ਜ਼ਬਾ ਸਿਖਾਉਂਦੇ ਨੇ ..
ਮੈਨੂੰ ਬਹੁਤ ਪਿਆਰ ਹੈ ਬੑਿਖਾਂ ਨਾਲ
ਕਿਉਂਕਿ ਇਹ ਜੀਊਣਾ ਸਿਖਾਉਂਦੇ ਨੇ ..
Manmohan kaur

No comments:

Post a Comment