ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

ਧੀ ਦੇ ਬੋਲ - Hakam Singh Meet


ਕਵਿਤਾ " ਧੀ ਦੇ
 ਬੋਲ "
" ਟੁੱਟੀ ਤਾਂ ਮੈਂ ਉੱਦੋ ਨੀ "
ਜਦੋਂ ਸਾਰੇ ਪੀੑਵਾਰ ਦੀ ਮਰਜ਼ੀ ਨਾਲ ,
ਮਾਂ ਨੂੰ ਜ਼ਬਰਦਸਤੀ ਡਾਕਟਰ ਕੋਲ ,
ਭੇਜ ਦਿੱਤਾ ਸੀ,ਮੇਰੇ ਟੋਟੇ ਕਰਵਾਉਣ ,
ਲਈ ।
" ਟੁੱਟੀ ਤਾਂ ਮੈਂ ਉੱਦੋ ਨੀ "
ਜਦੋਂ ਜੰਮਦੀ ਤੇ ਈ ਦਾਦੀ ਨੇ ਆਖ ,
ਦਿੱਤਾ ਸੀ । ਪਹਿਲਾਂ ਈ ਜੀਅ ਪੱਥਰ ,
ਮਾਰਿਆ ਸਾਡੇ ਮੱਥੇ ।
" ਟੁੱਟੀ ਤਾਂ ਮੈਂ ਉੱਦੋ ਨੀ "
ਜਦੋਂ ਮੈਨੂੰ ਬਿਨਾਂ ਪੁੱਛੇ ਪੰਜ਼ਾਹ ਸਾਲ ,
ਦੇ ਨਾਲ ਮੜ ਦਿੱਤਾ ਸੀ ਮੈਨੂੰ ਸਾਰੀ ,
ਜਿੰਦਗੀ ਲਈ ।
" ਟੁੱਟੀ ਤਾਂ ਮੈਂ ਉੱਦੋ ਨੀ "
ਜਦੋਂ ਮਾਂ ਨੂੰ ਆਖਤਾ ਸੀ ਜੇ ਪੱਥਰ ਹੀ ,
ਜੰਮਣੇ ਨੇ ਫਿਰ ਤੇਰੇ ਲਈ ਘਰ ਵਿੱਚ ਕੋਈ ,
ਥਾਂ ਨਹੀਂ । ਦਾਦੀ ਆਪਣਾ ਭੁੱਲ ਗਈ ,
ਕਿ ਮੈਂ ਵੀ ਚਾਲੀ ਸਾਲ ਪਹਿਲਾਂ ਪੱਥਰ ,
ਹੀ ਜੰਮੀ ਸੀ ।
" ਟੁੱਟੀ ਤਾਂ ਮੈਂ ਉੱਦੋ ਨੀ "
ਜਦੋਂ ਨਿੱਕੇ ਵੀਰੇ ਦੇ ਜਨਮ ਦਿਨ ਤੇ ,
ਪੰਜ਼ਾਹ ਹਜ਼ਾਰ ਰੁਪਏ ਖਰਚ ਕੀਤੇ ਸੀ।
ਮੇਰਾ ਜਨਮ ਦਿਨ ਆਇਆ ਤਾਂ ਆਖਤਾ ,
ਕੁੜੀਆਂ ਦੇ ਜਨਮ ਦਿਨ ਨਹੀਂ ਮਨਾਈ ਦੇ ।
" ਟੁੱਟੀ ਤਾਂ ਮੈਂ ਉੱਦੋ ਨੀ "
" ਮੀਤ " ਮੈਂ ਪਿਓ ਦੀ ਪੱਗ ਨੂੰ ਤੇ ਮਾਂ ਦੀ ,
ਚੁੰਨੀ ਨੂੰ ਦਾਗ ਨਹੀਂ ਲਾਇਆ ਸੀ।
ਆਪਣੀ ਮਰਜ਼ੀ ਦੀ ਪੜਾਈ ਕਰਨ ਪਿੱਛੇ ,
ਕੁੱਟਿਆ ਮਾਰਿਆ ਗਿਆ ਸੀ । ਮੈਨੂੰ ਰੋਣ ,
ਵੀ ਨਹੀਂ ਦਿੱਤਾ ਸੀ ।
ਇਹ ਨੇ ਇੱਕ ਨਿਮਾਣੀ " ਧੀ ਦੇ ਬੋਲ "
ਹਾਕਮ ਸਿੰਘ ਮੀਤ
ਮੰਡੀ ਗੋਬਿੰਦਗਡ਼੍ਹ :-2,6,2017

No comments:

Post a Comment