ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Mashoor - Binder Jaan


ਮਸ਼ਹੂਰ
ਚੱਲ ਬਿੰਦਰਾ ਮਸ਼ਹੂਰ ਹੋ ਜਾਈਏ 
ਸ਼ੋਹਰਤ ਵਾਲਾ ਸਰੂਰ ਹੋ ਜਾਈਏ
ਲੋਕ ਵਿਖਾਵਾ ਕਰਨਾ ਸਿੱਖੀਏ
ਮੰਤਰੀ ਵਾਂਗ ਮਗਰੂਰ ਹੋ ਜਾਈਏ
ਨਜ਼ਮਾਂ ਗ਼ਜ਼ਲਾਂ ਪੜੇ ਨਾ ਕੋਈ 
ਗੀਤਾਂ ਰੰਗਾ ਗਰੂਰ ਹੋ ਜਾਈਏ
ਲੱਚਰ ਪੱਚਰ ਲਿੱਖ ਕੇ ਨਗਮੇਂ
ਪੈਸੇ ਨਾਲ ਭਰਪੂਰ ਹੋ ਜਾਈਏ
ਮਾਇਆ ਰੁਲੇਗੀ ਕਦਮਾਂ ਥੱਲੇ 
ਲਾਲਚ ਅੰਦਰ ਚੂਰ ਹੋ ਜਾਈਏ
ਸਾਹਿਤਕਾਰਾਂ ਦੀ ਕਰ ਕਰ ਚੋਰੀ
ਜੱਗ ਦੀ ਅੱਖ ਚ ਨੂਰ ਹੋ ਜਾਈਏ
ਉਚਿਆਂ ਲੋਕਾਂ ਦੇ ਨਾਲ ਚਲ ਕੇ
ਅਾਪਣਿਆਂ ਤੋਂ ਦੂਰ ਹੋ ਜਾਈਏ
ਮਤਲਬ ਦੀ ਗੱਲ ਕਰੀਏ ਅਾਪਾਂ
ਰੁਸੀ ਹੋਈ ਜਿਉਂ ਹੂਰ ਹੋ ਜਾਈਏ
ਮਿੱਤਰਾਂ ਦੀ ਮਹਿਫਲ ਨੂੰ ਭੁੱਲਕੇ
ਹਾਕਮਾਂ ਵਾਂਗ ਹਜੂਰ ਹੋ ਜਾਈਏ
ਮੈਡਲ ਮੁਲ ਖਰੀਦ ਕੇ ਮਹਿਗੇ
ਸਿਆਸਤ ਅੰਦਰ ਪੂਰ ਹੋ ਜਾਈਏ
ਮਨ ਮਰਜੀ ਦਾ ਲਿੱਖਣਾ ਭੁੱਲ ਕੇ
ਲਿੱਖਣ ਲਈ ਮਜ਼ਬੂਰ ਹੋ ਜਾਈਏ
ਚੱਲ ਬਿੰਦਰਾ ਮਸ਼ਹੂਰ ਹੋ ਜਾਈਏ 
ਚੱਲ ਬਿੰਦਰਾ ਮਸ਼ਹੂਰ ਹੋ ਜਾਈਏ
Binder jaan e sahit

No comments:

Post a Comment