ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Mai Keha Chalo - Makhan Behni Wala

ਮੈਂ ਕਿਹਾ ਚਲੋ ਅੱਜ ਅਾਪਾਂ,
ਸਾਹਿਤ ਸਭਾ ਵੱਲ ਜਾ ਅਾੲੀੲੇ।
ਥੋਹੜੀਅਾਂ ਜਿਹੀਅਾਂ ਕੱਤੀਅਾਂ ਖਿੱਚ ਅਾੲੀੲੇ,
ਨਾਲੇ ਬੱਤੀਅਾਂ ਹੋਰ ਜਗਾ ਅਾੲੀੲੇ।
ੲਿੱਥੇ ਘਰ ਦੇ ਕੰਮ ਵੀ ਮੁਕਣੇ ਕੇਹੜਾ,
ਫਿਕਰਾਂ ਦੇ ਵਹਿਣ ਵੀ ਰੁਕਣੇ ਕੇਹੜਾ।
ਘਰ ਬੈਠੇ ਕੇਹੜਾ ਵਧ ਜਾਣਾ,
ਸੱਜਣਾਂ ਨਾਲ ਵਕਤ ਬਿਤਾ ਅਾੲੀੲੇ।
ਜਾ ਕੇ ਮਿਲੀੲੇ ਯਾਰ ਨਗੀਨਿਅਾਂ ਨੂੰ,
ਠੰ ਢ ਪੈ ਜੇ ਸੁਲਘਦੇ ਸੀਨਿਅਾਂ ਨੂੰ।
ਕਵੀਅਾਂ ਦੇ ਦਿੱਲ ਦੀਅਾਂ ਸੁਣ ਅਾੲੀੲੇ,
ਨਾਲੇ ਅਾਪਣੇ ਵੀ ਗੀਤ ਸੁਣਾ ਅਾੲੀੲੇ।
ਸਭਨਾਂ ਦੇ ਦਿੱਲ ਵਿੱਚ ਫੁਰਨੇ ਅਾਂ,
ਸਾਰੇ ੲਿੱਕ ੲਿੱਕ ਕਰਕੇ ਤੁਰਨੇ ਅਾਂ।
ਜਿਹੜਾ ਪਰੇ ਅਲਸੀ ਦੀਅਾਂ ਪਿੰਨੀਅਾਂ ਤੋਂ,
ੲਿਸ਼ਕੇ ਦਾ ਚੂਰਮਾਂ ਖਾ ਅਾੲੀੲੇ।
ਸੱਜਿਅਾ ਪ੍ਧਾਨਗੀ ਮੰਡਲ ਹੋਣਾਂ
ਲਾਗੇ ਕੲੀ ਕਿਤਾਬਾਂ ਦਾ ਬੰਡਲ ਹੋਣਾਂ।
ਅਾਪਾਂ ਦਾਨਿਸ਼ਮੰਦ ਪੱਤਵੰਤਿਅਾਂ ਨਾਲ,
ਅੱਜ ਅਾਪਣੀ ਸਾਂਝ ਵਧਾ ਅਾੲੀੲੇ।
ਚਾਅ ਮਿਲਣ ਗਿਲਣ ਨੂੰ ਚੜਦਾ ਜਾਂਦਾ,
ਮੇਰਾ ਦਿੱਲ ਵੀ ਮੋਸ਼ਨ ਫੜਦਾ ਜਾਂਦਾ।
ਸਤਾਰਾਂ ਸੰਨ ਦੇ ਪੲੇ ਕੁੱਝ ਭੂੰਡ ਪਟਾਕੇ,
ਪਹਿਲੇ ਹੱਲੇ ਅੱਜ ਚਲਾ ਅਾੲੀੲੇ।
ਅਾਪਾਂ ਅਾਪਣਾਂ ਰਾਂਝਾ ਰਾਜੀ ਰੱਖਣਾਂ,
ਸੱਚੀਂ ਮੁਚੀਂ ੳੁੲੇ ਭੈਣੀਵਾਲਿਅਾ ਮੱਖਣਾਂ।
ਯਾਰੋ ਕੀ ਲੈ ਜਾਣਾਂ ਦੁਨੀਅਾਂ ਤੋਂ,
ਰੱਜ ਰੱਜ ਕੇ ਜਸ਼ਨ ਮਨਾ ਅਾੲੀੲੇ।
ਮੱਖਣ ਸਿੰਘ ਮੱਟੂ Urf

No comments:

Post a Comment