ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, December 13, 2017

Gazal - Bhajan Aadi


ਮੁਹੱਬਤ ਜਦ ਵੀ ਹੈ ਹੁੰਦੀ
ਤਾਂ ਸ਼ਾਰੇਆਮ ਹੈ ਹੁੰਦੀ!
ਪਲਾਂ ਵਿੱਚ ਜ਼ਿੰਦਗੀ ਫਿਰ ਤਾਂ
ਕਿਸੇ ਦੇ ਨਾਮ ਹੈ ਹੁੰਦੀ!
ਮੁਹੱਬਤ ਚੋਂ ਨਫ਼ਾ ਲਭਦੇ
ਉਹ ਮੂਰਖ ਲੋਕ ਨੇ ਹੁੰਦੇ,
ਸਵੇਰੇ ਇਸ਼ਕ ਦੇ ਦੀ ਫਿਰ
ਸ਼ੁਰੂ ਤਾਂ ਸ਼ਾਮ ਹੈ ਹੁੰਦੀ!
ਤਬਾਹੀ ਇਸ਼ਕ ਹੈ ਕਰਦਾ
ਦਿਲਾਂ ਵਿਚ ਆਂਵਦੀ ਪਰਲੋ,
ਜੋ ਵੀ ਜ਼ਿੰਦ ਖ਼ਾਸ ਹੁੰਦੀ ਸੀ
ਪਲਾਂ ਵਿੱਚ ਆਮ ਹੈ ਹੁੰਦੀ!
ਤੇਰੇ ਜੋਬਨ ਜਵਾਨੀ ਤਾਂ
ਇਹੇ ਜਲ ਦੇ ਗੁਬਾਰੇ ਨੇ,
ਜਦੋੰ ਫੁੱਟੇ ਇਹੇ ਖ਼ਲਕਤ
ਪਰੇਸ਼ਾਂ ਆਮ ਹੈ ਹੁੰਦੀ!
ਅੰਗਾਰੇ ਇਸ਼ਕ ਦੇ ਮਘਦੇ
ਕੱਖਾਂ ਦੇ ਹੇਠ ਨਾ ਛੁੱਪਦੇ,
ਮੁਹੱਬਤ ਵਿਚ ਜ਼ਮਾਨੇ ਦੇ
ਸਦਾ ਬਦਨਾਮ ਹੈ ਹੁੰਦੀ!
ਦਿਲੋਂ ਜੇ ਇਸ਼ਕ ਸੱਚਾ ਹੈ
ਇਹ ਰਾਧਾ,ਹੀਰ ਕੀ ਮੀਰਾਂ,
ਗੁਵਾ ਕੇ ਹੋੰਦ ਅਪਣੀ ਉਹ
ਸਦਾ ਘਨਸ਼ਾਮ ਹੈ ਹੁੰਦੀ!
ਕਰੀੰ ਨਾ ਇਸ਼ਕ ਤੂੰ 'ਆਦੀ'
ਕਦੇ ਸਪਨੇ 'ਚ ਵੀ ਭੁੱਲ ਕੇ,
ਸਿਰੇ ਜੇ ਪਿਆਰ ਨਾ ਚੜਿਆ
ਤਾਂ ਬੋਲੋ ਰਾਮ ਹੈ ਹੁੰਦੀ!

No comments:

Post a Comment