ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Gazal - Bhajan Aadi

ਸਾਰੀ ਦੁਨੀਆ ਮੰਗਤੀ ਹੈ
ਗ਼ਜ਼ਲ ਭਜਨ ਆਦੀ
ਸਾਰੀ ਦੁਨੀਆ ਮੰਗਤੀ ਹੈ!
ਮੰਗਦੀ ਕਦੇ ਨ ਸੰਗਦੀ ਹੈ!
ਸੱਚੇ ਸੁੱਚੇ ਲੋਕਾਂ ਨੂੰ,
ਰੋਜ਼ ਸਲੀਬੇ ਟੰਗਦੀ ਹੈ!
ਮੈਨੂੰ ਲਭਦੀ ਮੌਤ ਸਦਾ,
ਰੋਜ਼ ਗਲ਼ੀ ` ਚੋੰ ਲੰਘਦੀ ਹੈ!
ਅਪਣੀ ਪਿਆਸ ਬੁਝਾਵਣ ਨੂੰ
ਖ਼ੂਨ ਮਿਰਾ ਹੀ ਮੰਗਦੀ ਹੈ!
ਨਿਕਲੀ ਸੱਜ ਸੰਵਰ ਕੇ ਉਹ,
ਜ਼ਿੰਦਗੀ ਕੇਸ ਮਲੰਗ ਦੀ ਹੈ!
ਸ਼ਹਿਰ ਕਿਵੇਂ ਹਰ ਔਰਤ ਦੇ,
ਚੁੰਨੀ ਚਿੱਟੇ ਰੰਗਦੀ ਹੈ!
ਯਾਰਾ ਤੇਰੀ ਉਲਫ਼ਤ ਬਿਨ,
ਜ਼ਿੰਦਗੀ ਕਿਸੇ ਨਾ ਢੰਗਦੀ ਹੈ!
ਸਰਕਾਰ ਸ਼ਹਿਰ ਦੀ ਗਲੀ ਗਲੀ,
ਕਿਉੰ ਨਾਲ ਲਹੂ ਦੇ ਰੰਗਦੀ ਹੈ!
`ਆਦੀ `ਤੇਰੇ ਪਿਆਰ ਬਿਨਾਂ,
ਜ਼ਿੰਦਗੀ ਕਿਸੇ ਨਾ ਕੰਮ ਦੀ ਹੈ

No comments:

Post a Comment