ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Dil Vich Vasendeya - Manmohan Kaur

ਦਿਲ 'ਚ ਵਸੇਦਿਆਂ ਯਾਰਾ!!!
ਚਲ ਵਸਲਾਂ ਦਾ ਗੀਤ ਸੁਣਾਵਾਂ ।।
ਤੇਰੇ ਲਈ ਬਣ ਸਮੁੰਦਰ,
ਤੇਰੇ ਹੋਠਾਂ ਦੀ ਪਿਆਸ ਬੁਝਾਵਾਂ ।।
ਤੇਰੇ ਨੈਣਾਂ ਦੇ ਹੰਝੂ ਪੀ ਪੀ ,
ਤੇਰੇ ਗਮਾਂ ਨੂੰ ਝੋਲੀ ਪਾਵਾਂ।।
ਤੇਰੇ ਦਿਨ ਨੂੰ ਡੁੱਬਦੇ ਸੂਰਜ ਨੂੰ,
ਸਾਹਵਾਂ ਦਾ ਅਰਗ ਚੜਾਵਾਂ।।
ਤੇਰੀਆਂ ਕਾਲੀਆ ਬੋਲੀਆਂ ਰਾਤਾਂ ਨੂੰ,
ਚਾਨਣੀ ਰਿਸ਼ਮਾਂ ਦੀ ਝਾਂਜਰ ਪਾਵਾਂ।।
ਤੇਰੀ ਭੁੱਖਣ ਭਾਣੀ ਰੂਹ ਨੂੰ ,
ਮੈਂ ਦਿਲ ਦਾ ਮਾਸ ਖੁਆਵਾਂ
ਤੇਰੀਆਂ ਰਾਹਾਂ ਦੇ ਕੰਡੇ ਚੁੱਗ ਕੇ
ਤੇਰੇ ਲਈ ਫ਼ੁੱਲਾਂ ਨਾਲ ਸੇਜ ਸਜਾਵਾਂ
ਕਦਮ ਨਾਲ ਕਦਮ ਮਿਲਾ ਤੇ ਸਹੀ
ਤੇਰੀ ਜ਼ਿੰਦਗੀ ਨੂੰ ਰੋਸ਼ਨ ਕਰ ਜਾਵਾਂ।।

No comments:

Post a Comment