ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Surat Sohni Uchi - Hakam Singh Meet

ਸੂਰਤ ਸੋਹਣੀ ਉੱਚੀ ਲੰਮੀ ਨਾਰ ਸੀ ,
ਜ਼ੁਲਫਾਂ ਵੀ ਗਲ ਵਿੱਚ ਖਲਾਰੀਆਂ ਸੀ ।
ਅੱਖਾਂ ਬਿੱਲੀਆਂ ਉਪਰ ਪੂਰਾ ਨਿਖਾਰ ਸੀ ,
ਪਰ ਰੋ ਰੋ ਕੇ ਹੋਈਆਂ ਹਾਲੋ ਬੇਹਾਲੋਂ ਸੀ ।
ਮੈਨੂੰ ਆਪਣਿਆਂ ਨੈਣਾਂ ਵਿੱਚ ਬੰਦ ਕਰਗੀ ,
ਮੇਰੇ ਅੰਦਰ ਬੇਵੱਸ ਤੀਰਾਂ ਵਾਂਗ ਧਸਗੀ ।
ਮੈਂ ਤਾਂ ਆਪਣੀ ਗੱਡੀ ਵਿੱਚ ਬੈਠਾ ਸੀ ,
ਪਰ ਨਾ ਹੀ ਮੇਰੇ ਕੋਲ ਕੋਈ ਪੈਸਾ ਸੀ ।
ਪਰ ਦੋਵੇਂ ਹੱਥ ਜੋਡ਼ ਕੇ ਮੰਗ ਰਹੀ ਸੀ ,
ਪਰ ਰੱਬ ਨੇ ਹੁਸਨ ਦੇ ਵਿੱਚ ਰੰਗੀ ਸੀ ।
ਪਰ ਦੇਖਣ ਨੂੰ ਮੰਗਤੀ ਜਿਹੀ ਲੱਗਦੀ ਸੀ ,
ਹਾਕਮ ਮੀਤ ਉਹ ਬੇਵੱਸ ਹੋਈ ਮੰਗਦੀ ਸੀ ।
ਹਾਕਮ ਸਿੰਘ ਮੀਤ
ਮੰਡੀ ਗੋਬਿੰਦਗਡ਼੍ਹ 12,7,2017

No comments:

Post a Comment