ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Ni Maye Mai - Kuljit Singh

ਨੀ ਮਾਏ ਮੈਂ ਨਹੀ ਬਣਨਾ ਅਮੀਰ।
ਇੱਥੇ ਮਾਂ ਨੇ ਅਪਣੇ ਪੁੱਤ ਨੂੰ ਖੋਇਆ,
ਐਸੇ ਪੈਸੇ ਨੇ ਸਬ ਨੂੰ ਮੋਹਿਆ,
ਸਬ ਕੁਜ ਹੱਥ ਵਿੱਚ ਹੁੰਦੇ ਹੋਏ ਵੀ
ਕੁਜ ਕਰ ਨੀ ਸਕਦਾ ਵਜ਼ੀਰ,
ਨੀ ਮਾਏ ਮੈਂ ਨਹੀ ਬਣਨਾ, ਮੈਂ ਨੀ ਬਣਨਾ ਅਮੀਰ।।
ਭੈਣਾਂ ਤੋਂ ਵੱਖ ਭਾਈ ਹੋ ਗਏ,
ਕਈਆਂ ਦੇ ਪੁੱਤ ਨਸ਼ੇਆ ਵਿੱਚ ਸੋ ਗਏ,
ਖਤਮ ਹੋ ਗਈਆਂ ਓਹ ਦੇਸੀ ਖੁਰਾਕਾਂ,
ਨਾ ਰਹੇ ਓਹ ਪਹਿਲਾ ਜੇਹ ਸਰੀਰ,
ਨੀ ਮਾਏ ਮੈਂ ਨਹੀ ਬਣਨਾ, ਮੈਂ ਨੀ ਬਣਨਾ ਅਮੀਰ।।
ਕੁੜੀਆਂ ਦੀੇ ਹੁਣ ਕੋਈ ਲਾਜ਼ ਨਾ ਰਹਿੰਦੀ,
ਗੁਰੂਆਂ ਦੀ "ਬਾਣੀ" ਹੁਣ ਕੰਨਾਂ ਚ ਨਾ ਪੈਂਦੀ,
ਪੰਜਾਬੀ ਵੀ ਕਾਪੀਆਂ ਵਿੱਚ ਰਹਿ ਗਈ,
ਨਾ ਓਹ ਇਸ਼ਕ ਨਾ ਓਹ ਰਹੀ ਹੀਰ,
ਨੀ ਮਾਏ ਮੈਂ ਨਹੀ ਬਣਨਾ, ਮੈਂ ਨੀ ਬਣਨਾ ਅਮੀਰ।।
ਲਿਖਤ:- ਕੁਲਜੀਤ ਸਿੰਘ

No comments:

Post a Comment