ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 1, 2017

Asnu Hai Sadha Aadat - Bhajan Aadi


ਅਸਾਂਨੂੰ ਹੈ ਸਦਾ ਆਦਿਤ ਰਵੀ ਦੇ ਵਾਂਗ ਮਚਣੇ ਦੀ!
ਸਦਾ ਨ੍ਹੇਰੇ ਦੀ ਛਾਤੀ ਤੇ ਧਮਾਲਾਂ ਪਾ ਕੇ ਨੱਚਣੇ ਦੀ!
ਜਦੋਂ ਸੂਰਜ ਬਣੇ ਲੋਕੀ ਛਿੜੀ ਕੰਬਣੀ ਹਨੇਰੇ ਨੂੰ,
ਉਨ੍ਹੇ ਸੀ ਵੇਖਿਆ ਨਾ ਆਸ ਕੋਈ ਹੋੰਦ ਬਚਣੇ ਦੀ!
ਰਕੀਬਾਂ ਨੇ ਸੰਗੀਨਾਂ ਦਾ ਇਥੇ ਪਹਿਰਾ ਲਗਾ ਦਿੱਤੈ,
ਛੱਡੋ ਜੀ ਰੁੱਤ ਨਾ ਏਥੇ ਜ਼ਰਾ ਵੀ ਇਸ਼ਕ ਕਰਨੇ ਦੀ!
ਉਠਾ ਕੇ ਸ਼ਬ ਜਦੋਂ ਲੋਕੀ ਸੀ ਉਹ ਸ਼ਮਸ਼ਾਨ ਨੂੰ ਚੱਲੇ,
ਕਦੋਂ ਆਊ ਮਿਰੀ ਵਾਰੀ ਇਥੇ ਲਾਟਾਂ 'ਚ ਸੜਨੇ ਨੇ!
ਤੁਸੀੰ ਹੋ ਅੱਗ ਦੇ ਗੋਲ਼ੇ ਕਿਸੇ ਦੇ ਹੱਥ ਨਾ ਆਏ,
ਅਸੀਂ ਕੀਤੀ ਬੜੀ ਕੋਸ਼ਿਸ਼ ਸ਼ਰਾਰੇ ਆਪ ਫੜਨੇ ਦੀ!
ਤੁਸੀੰ ਕੱਟਦੇ ਰਹੇ ਤਨ ਨੂੰ ਅਸੀਂ ਹੱਸ ਕੇ ਕਟਾਂਦੇ ਰਹਿ,
ਤੁਸਾਂ ਨੂੰ ਜਾਚ ਆਈ ਨਾ ਅਜੇ ਬੰਦੇ ਨੂੰ ਕੱਟਣੇ ਦੀ!
ਉਦੇ ਰੁੱਸਣੇ ਦਾ ਤੂੰ' ਆਦੀ 'ਕਦੇ ਗੁੱਸਾ ਨਹੀਂ ਕਰਨੈ,
ਮਿਰੀ ਆਦਿਤ ਮਨਾਣੇ ਦੀ ਤਿਰੀ ਹੈ ਰੋਜ਼ ਰੁੱਸਣੇ ਦੀ!

No comments:

Post a Comment