ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 25, 2017

Vely Puttar - Makhan Behni Wala

ਵੈਲੀ ਪੁਤਰ !!
ਵੈਲੀਅਾਂ ਨੂੰ ਜਦ ਤੋਟਾਂ ਵਜੀਅਾਂ,
ਤਾਂ ਅਮਲੀ ਪੁਤ ਦੇ ਨੇਤਰ ਖੁਲੇ,
ਧਤ ਤੇਰੇ ਕੀ !
ਨਸ਼ਿਅਾਂ ਦਾ ਕੋੲੀ ਜੁਗਾੜ ਕਰਨ ਲੲੀ,
ਫੁਮਣ ਵੀਰ ਸਿਰ ਝਖੜ ਝੁਲੇ ,
ਧਤ ਤੇਰੇ ਕੀ !!
ਪੇਟੀ ਦਾ ਜੰਦਰਾ ੲਿਵੇਂ ਤੋੜਤਾ,
ਜਿਵੇਂ ਕੰਢਾ ਭੁਰਦਾ ੲਿਟੇ ਦਾ !
ਹਾੲੇ ਮੇਰੇ ਰਬਾ ਲਾਡਲੇ ਪੁਤ ਨੂੰ,
ਚਸਕਾ ਮਾਰ ਗਿਅਾ ਚਿਟੇ ਦਾ !!
ਅਾਪਣੇ ਘਰ ਵਿਚ ਅਾਪਣੇ ਪੁਤ ਨੇ,
ਘਰਦਿਅਾਂ ਦੀ ਅਜ ਤਿਜੌਰੀ ਲੁਟੀ,
ਧਤ ਤੇਰੇ ਕੀ !
ਬੇਬੇ ਨੂੰ ਰਜ ਕੇ ਕਢੀਅਾਂ ਗਾਲ਼ੵਾਂ,
ਬੁਢੜੇ ਬਾਪ ਦੀ ਦਾਹੜੀ ਪੁਟੀ,
ਧਤ ਤੇਰੇ ਕੀ !!
ਅੰਨਾਂ ਹੋੲਿਅਾ ਗੇਟ ਚ ਵਜਾ,
ਹਡ ਭੰਨਾ ਲਿਅਾ ਗਿਟੇ ਦਾ !!
ਹਾੲੇ ਮੇਰੇ ਰਬਾ ਲਾਡਲੇ ਪੁਤ ਨੂੰ ,
ਚਸਕਾ ਮਾਰ ਗਿਅਾ ਚਿਟੇ ਦਾ !!
ਚੰਗੇ ਭਲਿਅਾਂ ਦਾ ਵਿਗੜਿਅਾ ਮੁੰਡਾ,
ਅਖ ਬਚਾ ਕੇ ਮਾਰੇ ਸੂਟੇ,
ਧਤ ਤੇਰੇ ਕੀ !!
ਖੇਹ ਮਾਪਿਅਾਂ ਦੇ ਸਿਰ ਵਿਚ ਭੁਕਤੀ,
ਅੰਬਰਾਂ ਦੇ ਵਿਚ ਲੈਂਦਾ ਝੂਟੇ,
ਧਤ ਤੇਰੇ ਕੀ !!
ਜਦੋਂ ਦਾ ਭੋਲੂ ਜੁਟ ਬਣ ਗਿਅਾ,
ਜਬਰੂ ਦਾ ਨਾਲ਼ੇ ਬਿਟੇ ਦਾ !!
ਹਾੲੇ ਮੇਰੇ ਰਬਾ ਲਾਡਲੇ ਪੁਤ ਨੂੰ,
ਚਸਕਾ ਮਾਰ ਗਿਅਾ ਚਿਟੇ ਦਾ !!
ਵਜਦਾ ਸੀ ਸ਼ਾਹਾਂ ਦਾ ਲਾਣਾਂ,
ਢਿਡ ਦਿਅਾਂ ਜੰਮਿਅਾਂ ਕਰਤਾ ਕਾਣਾਂ,
ਧਤ ਤੇਰੇ ਕੀ !!
ਬਾਪੂ ਦਾ ਝੁਗਾ ਚੌੜ ਕਰਨ ਲੲੀ,
ਕਿਸ ਭੜੂੲੇ ਨੇ ਸੁਟਤਾ ਦਾਣਾ,
ਧਤ ਤੇਰੇ ਕੀ !!
ਕੲੀ ਪੁਸ਼ਤਾਂ ਤਕ ਦਾਗ ਨਹੀਂ ਜਾਣਾ,
ੲਿਸ ਗੰਦਗੀ ਦੇ ਛਿਟੇ ਦਾ !!
ਹਾੲੇ ਮੇਰੇ ਰਬਾ ਲਾਡਲੇ ਪੁਤ ਨੂੰ,
ਚਸਕਾ ਮਾਰ ਗਿਅਾ ਚਿਟੇ ਦਾ !!
ਮਾਪਿਅਾਂ ਨੂੰ ਕਰਤਾ ਮਰਿਅਾਂ ਵਰਗਾ,
ਵਿਹਲੜ ਦਾ ਅੈਸਾ ਪੈਰ ਫਿਸਲ਼ ਗਿਅਾ,
ਧਤ ਤੇਰੇ ਕੀ !!
ਜਦੋਂ ਪੁਲੀਸ ਨੇ ਵਟ ਚਾੜਿਅਾ,
ਖੜੇ ਖੜੇ ਦਾ ਮੂਤ ਨਿਕਲ਼ ਗਿਅਾ,
ਧਤ ਤੇਰੇ ਕੀ !!
ਕਹਿੰਦਾ ਮਖਣ ਭੈਣੀਵਾਲ਼ਾ,
ਫਿਰ ਵਸ ਨਹੀ ਚਲਦਾ ਫਿਟੇ ਦਾ!!
ਹਾੲੇ ਮੇਰੇ ਰਬਾ ਲਾਡਲੇ ਪੁਤ ਨੂੰ,
ਚਸਕਾ ਮਾਰ ਗਿਅਾ ਚਿਟੇ ਦਾ !!
ਮਖਣ ਸਿੰਘ ਮਟੂ

No comments:

Post a Comment