ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 25, 2017

Ker Gey Begana - Navjot Singh Gill

ਓ ਮੈਨੂੰ ਕਰ ਗਏ ਬੇਗਾਨਾ!
ਮੇਰੇ ਆਪਣੇ ਸੀ ਜਿਹੜੇ..
ਉਹੀਓ ਜਾਨ ਕੱਡ ਲੈ ਗਏ!
ਜਾਨ ਹਰਦੇ ਸੀ ਜਿਹੜੇ..
ਭੋਰਾ ਕਰੀ ਨਾ ਫਿਕਰ!
ਅਸੀ ਨਾਲ ਖੜੇ ਤੇਰੇ..
ਥੋੜੇ ਬਦਲੇ ਸਮੇਂ!
ਝੱਟ ਬਦਲ ਗੇ ਚੇਹਰੇ..
ਜ਼ੇਰੇ ਦੱਸਦੇ ਪਹਾੜ!
ਵਾਂਗ ਟਿੱਲਿਆਂ ਦੇ ਟਹਿ ਗੇ..
ਭੀੜ ਪਈ ਨੂੰ ਸੀ ਦੇਰ!
ਝੱਟ ਡੋਲ ਗਏ ਸੀ ਜਿਹੜੇ..
ਦੱਸੇ ਸਮੇਂ ਨੇ ਸਲੀਕੇ!
ਕਿਵੇਂ ਜਿੰਦਗੀ ਜਿਉਣ ਦੇ..
ਕਦੇ ਮਰਦੇ ਨੀ ਭੁੱਖੇ!
ਭੁੱਖ ਜ਼ਰ ਜਾਂਦੇ ਜਿਹੜੇ..
ਹੋ ਟਹਿੰਦੇ ਕੱਟ ਕੇ ਹਲਾਤ!
ਜੋ ਨੇ ਅੱਗੇ ਹੋਕੇ ਆਉਂਦੇ..
ਉਹੀਓ ਹੁੰਦੇ ਮਸ਼ਹੂਰ!
ਗੇੜ ਮੇਹਨਤਾਂ ਦੇ ਗੇੜੇ..
ਓ ਤੇਰਾ ਤੇਰੇ ਤੋਂ ਸਿਵਾ!
ਗਿੱਲ ਹੋਰ ਇੱਥੇ ਕੋਈ ਨਾ..
ਕਈਆਂ ਹੱਕ ਵੀ ਜਤਾਉਣੇ!
ਲੋਕ ਮਿਲਣੇ ਬਥੇਰੇ..
ਆਇਆ ਵੀ ਸੀ ਕੱਲ੍ਹਾ!
ਇੱਥੋਂ ਜਾਣਾ ਵੀ ਐ ਕੱਲ੍ਹਿਆ..
ਮਿੱਟੀ ਦੇ ਖਿਡਾਉਣਿਆ ਦੇ!
ਮਾਣ ਦੱਸ ਕਿਹੜੇ..
ਜੋਤ ਲਿਖੀਆਂ ਦੇ ਆਸਰੇ!
ਨੀ ਬੈਠੀ ਦਾ ਕਦੇ ਉਏ..
ਜਿੱਤ ਮੰਜ਼ਿਲਾਂ ਤੇ ਪਾਉਣੀ!
ਪੈਰ ਰੁੱਕਣ ਨਾ ਤੇਰੇ..
ਵਹਿਮ ਉਹਨਾਂ ਦੇ ਮਿਟਾਉਣੇ!
ਜਿਹੜੇ ਆਕੜਦੇ ਬਾਹਲੇ..
ਖਾਅਬ ਸਾਰੇ ਹੀ ਸਜਾਉਣੇ!
ਖੁੱਲੀ ਅੱਖ ਦੇ ਸਹੇੜੇ..
ਨਵਜੋਤ ਸਿੰਘ ਗਿੱਲ

No comments:

Post a Comment